WORLD
ਇੰਗਲੈਡ ਗਈ 19 ਸਾਲਾਂ ਦੀ ਲੜਕੀ ਦੀ ਉਸਦੇ ਪਤੀ ਵਲੋਂ ਕੀਤੀ ਗਈ ਹੱਤਿਆ

8 ਦਸੰਬਰ 2023: ਇੰਗਲੈਂਡ ਗਈ 19 ਸਾਲਾ ਲੜਕੀ ਦੀ ਉਸਦੇ ਪਤੀ ਵੱਲੋਂ ਹੱਤਿਆ ਕੀਤੀ ਗਈ ਹੈ| ਇੰਗਲੈਂਡ ਪੁਲਿਸ ਨੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ| ਪਰਿਵਾਰਿਕ ਮੈਂਬਰ ਲੜਕੀ ਦੀ ਲਾਸ਼ ਲੈਣ ਲਈ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਹੋਏ ਹਨ| ਓਥੇ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਆਗੂ ਵਿਕਾਸ ਸੋਨੀ ਵੀ ਪਹੁੰਚੇ ਗੱਲਬਾਤ ਕਰਦੇ ਹੋਏ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਗੁਰਦਾਸਪੁਰ ਦਾ ਰਹਿਨ ਵਾਲਾ ਲੜਕਾ ਸਾਹਿਲ ਸ਼ਰਮਾ ਜਿਸ ਨਾਲ ਉਨਾਂ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ ਹੋਇਆ ਸੀ ਤੇ ਪਿਛਲੇ ਸਾਲ 20 ਨਵੰਬਰ ਨੂੰ ਇੰਗਲੈਂਡ ਗਏ ਸੀ ਜਿੱਥੇ ਕਿ ਉਸਦੇ ਪਤੀ ਵੱਲੋਂ ਲੜਕੀ ਨੂੰ ਕਾਫੀ ਮਾਰਿਆ ਕੁੱਟਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਲੜਕੀ ਦੇ ਪਤੀ ਵੱਲੋਂ ਲੜਕੀ ਨੂੰ ਚਾਕੂ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ।ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਹੱਤਿਆ ਅਕਤੂਬਰ 2023 ਵਿੱਚ ਕੀਤੀ ਗਈ ਸੀ ਲੇਕਿਨ ਲਾਸ਼ ਭਾਰਤ ਲਿਆਉਣ ਵਿੱਚ ਕਿਸੇ ਨੇ ਵੀ ਪਰਿਵਾਰ ਦਾ ਸਾਥ ਨਹੀਂ ਦਿੱਤਾ ਲਾਸ਼ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਪਹੁੰਚ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਪਰਿਵਾਰਿਕ ਮੈਂਬਰ ਨਾਲ ਅੰਮ੍ਰਿਤਸਰ ਇੰਟਰਨੈਸ਼ਨਲ ਜਾ ਕੇ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਲਾਸ਼ ਨੂੰ ਭਾਰਤ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਗਈ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਸੋਹਰੇ ਪਰਿਵਾਰ ਵੱਲੋਂ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਤੇ ਨਾ ਹੀ ਲੜਕੀ ਦੇ ਬਾਰੇ ਕੁਝ ਦੱਸਿਆ ਗਿਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਵਲੋ ਉਹਨਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਦੇਣਾ ਚਾਹੀਦਾ ਹੈ