Punjab
ਗੁਰਦਾਸਪੁਰ ਦੇ ਪਿੰਡ ਦੇ 20 ਸਾਲਾ ਨੌਜਵਾਨ ਨੇ ਪੁਸ਼ਪਅਪ ਚ ਗੁਨੀਜ਼ ਵਰਲਡ ਰਿਕਾਰਡ ਚ ਨਾਮ ਕਰਵਾਇਆ ਦਰਜ਼, ਪਰਿਵਾਰ ਸਰਕਾਰ ਐਸਜੀਪੀ ਸੀ ਅਤੇ ਪ੍ਰਸ਼ਾਸ਼ਨ ਤੋਂ ਖ਼ਫ਼ਾ
ਗੁਰਦਾਸਪੁਰ ਦੇ 20 ਸਾਲ ਦੇ ਨੌਜਵਾਨ ਨੇ ਆਪਣੇ ਆਪ ਨੂੰ ਸਾਬਿਤ ਕਰ ਇਕ ਵੱਖਰੀ ਪਹਿਚਾਣ ਕਾਇਮ ਕੀਤੀ । ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁਵਰ ਅੰਮ੍ਰਿਤਬੀਰ ਸਿੰਘ ਜਿਸ ਵਲੋਂ ਛੋਟੀ ਉਮਰ ਚ ਹੀ ਕੁਝ ਵੱਖ ਕਰਨ ਦਾ ਮਨ ਬਣਾਇਆ ਤਾ ਅੱਜ ਉਹ ਆਪਣੇ ਹੀ ਘਰ ਅਤੇ ਦੇਸੀ ਢੰਗ ਤਰੀਕੇ ਨਾਲ ਮੇਹਨਤ ਕਰ ਸੋਸ਼ਲ ਮੀਡਿਆ ਤੇ ਇਕ ਫਿੱਟਨੈਸ ਪ੍ਰਭਾਵਕ ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ ਅਤੇ ਕੁਵਰ ਅੰਮ੍ਰਿਤਬੀਰਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤਕ ਲੈਕੇ ਜਾਣ ਲਈ ਉਹ ਸੋਸ਼ਲ ਮੀਡਿਆ ਤੇ ਜਰੂਰ ਅਗੇ ਵੱਧ ਰਿਹਾ ਹੈ ਅਤੇ ਦੇਸ਼ ਅਤੇ ਵਿਦੇਸ਼ਾ ਤੋਂ ਵੀ ਨੌਜਵਾਨ ਉਸ ਨਾਲ ਜੁੜ ਰਹੇ ਹਨ ਲੇਕਿਨ ਇਥੇ ਅਖੀਰ ਨਹੀਂ ਇਸ ਨੌਜਵਾਨ ਨੇ Egypt ਦੇ ਇਕ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ ਉਥੇ ਹੀ ਪਰਿਵਾਰ ਚ ਬੇਟੇ ਦੀ ਉਪਲਬਦੀ ਲਈ ਖੁਸ਼ੀ ਹੈ ਲੇਕਿਨ ਇਹ ਮਲਾਲ ਵੀ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਕੋਈ ਹੌਸਲਾ ਹਫਜਾਈ ਨਹੀਂ ਮਿਲ ਰਹੀ ਹੈ |
ਕੁਵਰ ਅੰਮ੍ਰਿਤਬੀਰ ਸਿੰਘ ਹੋਰਨਾਂ ਫਿੱਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ ਸਰਹੱਦੀ ਪਿੰਡ ਚ ਰਹਿਣ ਵਾਲਾ ਇਹ ਨੌਜ਼ਵਾਨ ਨੇ ਕਰੀਬ ਦੋ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿਤਾ ਗਿਆ ਸੀ ਪਰ ਪਿੰਡ ਚ ਜਿੰਮ ਨਹੀਂ ਸੀ ਤਾ ਕੁਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਸਨੇ ਸੋਸ਼ਲ ਮੀਡਿਆ ਤੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ਚ ਕਿਵੇਂ ਅਭਿਆਸ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਹੋਲੀ ਹੋਲੀ ਹੱਲ ਕੱਢਿਆ ਘਰ ਚ ਹੀ ਦੇਸੀ ਢੰਗ ਨਾਲ ਇਕ ਆਪਣਾ ਜਿੰਮ ਤਿਆਰ ਕੀਤਾ ਅਤੇ ਅੱਜ ਵੀ ਉਹ ਰੋਜਾਨਾ ਉਸੇ ਹੀ ਤਰ੍ਹਾਂ ਰੋਜਾਨਾ ਪ੍ਰੈਕਟਿਸ ਕਰਦਾ ਹੈ ਕੁਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਹ ਰੋਜਾਨਾ ਸਵੇਰੇ ਉਹ ਆਪਣੀ ਵਰਜਿਸ਼ ਸ਼ੁਰੂ ਕਰ ਦਿੰਦਾ ਹੈ ਅਤੇ ਦੋ ਘੰਟੇ ਆਪਣੇ ਘਰ ਦੀ ਛੱਤ ਤੇ ਖੁਦ ਬਣਾਏ ਆਪਣੇ ਜਿਮ ਚ ਅਭਿਆਸ ਕਰਦਾ ਹੈ ਅਤੇ ਇਸੇ ਹੀ ਤਰ੍ਹਾਂ ਸ਼ਾਮ ਨੂੰ ਵੀ ਵਰਜਿਸ਼ ਕਰਦਾ ਹੈ | ਉਥੇ ਹੀ ਇਹ ਨੌਜ਼ਵਾਨ ਸੋਸ਼ਲ ਮੀਡਿਆ ਰਾਹੀਂ ਹੋਰਨਾਂ ਨੌਜਵਾਨਾਂ ਨੂੰ ਫਿਟਨੈਸ ਬਾਰੇ ਜਾਣਕਾਰੀ ਵੀ ਸਾਂਝੀ ਕਰਦਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਸਿਹਤ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਵੀਡੀਓ ਫਿਲਮ ਵੀ ਜਾਰੀ ਕਰ ਚੁਕਾ ਹੈ | ਅਤੇ ਕੁਵਰ ਅੰਮ੍ਰਿਤਬੀਰ ਸਿੰਘ ਨੇ ਦਸਿਆ ਕਿ ਉਸਦੀ ਮਹਿਨਤ ਸਦਕਾ ਇਕ ਵੱਖ ਤਰ੍ਹਾਂ ਦੇ ਪੱਸ਼ਅਪ ਲਗਾ Egypt ਦੇ ਇਕ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ ਅਤੇ ਅਗੇ ਵੀ ਉਸ ਦਾ ਟੀਚਾ ਹੈ ਕਿ ਫਿਟਨੈਸ ਚ ਹੀ ਦੇਸ਼ ਅਤੇ ਵਿਦੇਸ਼ਾ ਚ ਆਪਣਾ ਇਕ ਵੱਖ ਮੁਕਾਮ ਹਾਸਿਲ ਕਰਨਾ |
ਉਥੇ ਹੀ ਕੁਵਰ ਅੰਮ੍ਰਿਤਬੀਰ ਸਿੰਘ ਦੇ ਪਰਿਵਾਰ ਵਾਲੇ ਵੀ ਆਪਣੇ ਬੱਚੇ ਵਲੋਂ ਕੀਤੀ ਜਾ ਰਹੀ ਮਿਹਨਤ ਤੋਂ ਬਹੁਤ ਖੁਸ਼ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੇਟੇ ਨੇ ਆਪਣੀ ਮਿਹਨਤ ਸਦਕਾ ਪੂਰੀ ਦੁਨੀਆ ਚ ਆਪਣਾ ਇਕ ਨਾਂਅ ਦਰਜ਼ ਕੀਤਾ ਹੈ ਅਤੇ ਉਹਨਾਂ ਨੂੰ ਉਸ ਤੇ ਮਾਣ ਮਹਿਸੂਸ ਹੁੰਦਾ ਹੈ | ਲੇਕਿਨ ਪਰਿਵਾਰ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਕੁਵਰ ਅੰਮ੍ਰਿਤਬੀਰ ਸਿੰਘ ਪੂਰੀ ਤਰ੍ਹਾਂ ਸਾਬਤ ਸੂਰਤ ਸਿੱਖ ਨੌਜਵਾਨ ਹੈ ਲੇਕਿਨ ਅੱਜ ਤਕ ਵੱਖ ਵੱਖ ਮੁਕਾਮ ਹਾਸਿਲ ਕਰਨ ਦੇ ਬਾਵਜੂਦ ਕਦੇ ਵੀ ਐਸਜੀਪੀਸੀ ਵਲੋਂ ਉਸ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਅਤੇ ਇਥੋਂ ਤਕ ਕਿ ਪੰਜਾਬ ਸਰਕਾਰ ਜਾ ਫਿਰ ਪ੍ਰਸ਼ਾਸ਼ਨ ਵਲੋਂ ਵੀ ਕਦੇ ਉਸ ਨੂੰ ਸਨਮਾਨ ਤਕ ਨਹੀਂ ਦਿਤਾ ਜਿਸ ਦੀ ਉਹਨਾਂ ਨੂੰ ਉਡੀਕ ਜਰੂਰ ਹੈ
