Connect with us

Punjab

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਲੱਗਣ ਵਾਲੇ ਜੋੜ ਮੇਲੇ ਚ ਸੜਕ ਕਿਨਾਰੇ ਫੜੀ ਰੇਹੜੀ ਲਾਉਣ ਵਾਲੇ ਛੋਟੇ ਕਾਰੋਬਾਰੀਆਂ ਤੋਂ ਵਸੂਲੇ ਜਾ ਰਹੇ ਹਨ ਵੱਧ ਪੈਸੇ ਰੋਸ ਵਜੋਂ ਦਿਤਾ ਮੰਗ ਪੱਤਰ

Published

on

ਹਰ ਸਾਲ ਬਟਾਲਾ ਚ shriਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਬਟਾਲਾ ਸ਼ਹਿਰ ਚ ਵੱਡਾ ਜੋੜ ਮੇਲਾ ਲੱਗਦਾ ਹੈ ਅਤੇ ਦੇਸ਼ ਅਤੇ ਵਿਦੇਸ਼ ਤੋਂ ਸੰਗਤ ਬਟਾਲਾ ਚ ਆਉਂਦੀ ਹੈ ਅਤੇ ਇਸ ਮੌਕੇ ਛੋਟੇ ਕਾਰੋਬਾਰੀ ਆਪਣੇ ਰੋਜ਼ਗਾਰ ਲਈ ਬਟਾਲਾ ਦੇ ਵੱਖ ਵੱਖ ਇਲਾਕਿਆਂ ਚ ਬਾਜ਼ਾਰਾਂ ਚ ਸੜਕ ਕਿਨਾਰੇ ਫੜੀ ਰੇਹੜੀ ਅਤੇ ਛੋਟੇ ਸਟਾਲ ਲਗਾਉਂਦੇ ਹਨ ਅਤੇ ਇਹਨਾਂ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੇਲਾ ਵੀ ਸਾਲਾਂ ਤੋਂ ਹੋ ਰਿਹਾ ਹੈ ਅਤੇ ਉਹ ਅਤੇ ਦੂਸਰੇ ਕਈ ਦੂਰ ਦੁਰਾਡੇ ਇਲਾਕੇ ਤੋਂ ਅਤੇ ਪ੍ਰਵਾਸੀ ਮਜਦੂਰ ਵੀ ਕੋਈ ਛੋਟਾ ਕਾਰੋਬਾਰ ਲਈ ਅਤੇ ਆਪਣੇ ਪਰਿਵਾਰ ਦੇ ਪਾਲਣ ਲਈ ਇਥੇ ਆਉਂਦੇ ਹਨ ਅਤੇ ਜੋ ਸਟਾਲ ਜਾ ਰੇਹੜੀ ਉਹ ਲਾਗਉਂਦੇ ਹਨ ਉਹਨਾਂ ਦੀ ਤਹਿ ਬਾਜ਼ਾਰੀ ਫੀਸ ਵਜੋਂ ਪਹਿਲਾ ਨਗਰ ਕੌਂਸਿਲ ਉਹਨਾਂ ਕੋਲ ਕੁਝ ਪੈਸੇ ਲੈਂਦੀ ਆ ਰਹੀ ਸੀ ਅਤੇ ਉਸ ਤੇ ਉਹਨਾਂ ਕਦੇ ਇਤਰਾਜ਼ ਵੀ ਨਹੀਂ ਕੀਤਾ ਲੇਕਿਨ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਨਗਰ ਨਿਗਮ ਬਟਾਲਾ ਵਲੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਉਹਨਾਂ ਕੋਲੋਂ ਜਬਰਨ ਲੋੜ ਤੋਂ ਵੱਧ ਪੈਸੇ ਵਸੂਲ ਕੀਤੇ ਜਾ ਰਹੇ ਹਨ ਜਦਕਿ ਪੈਸੇ ਇਹਨੇ ਵਧਰੇ ਹਨ ਕਿ ਉਹ ਦੁਕਾਨ ਦੇ ਕਿਰਾਏ ਤੋਂ ਵੱਧ ਹਨ ਜਦਕਿ ਉਹ ਤਾ ਬਹੁਤ ਛੋਟਾ ਕਾਰੋਬਾਰ ਕਰਦੇ ਹਨ ਜਿਸ ਲਈ ਉਹ ਉਹਨੀ ਰਕਮ ਨਹੀਂ ਦੇ ਸਕਦੇ ਜਿਸ ਦੇ ਰੋਸ ਵਜੋਂ ਉਹਨਾਂ ਵਲੋਂ ਅੱਜ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿਤਾ ਗਿਆ ਹੈ ਕਿ ਉਹਨਾਂ ਗਰੀਬ ਲੋਕਾਂ ਨਾਲ ਸਰਕਾਰ ਅਤੇ ਪ੍ਰਸ਼ਾਸ਼ਨ ਧੱਕਾ ਨਾ ਕਰੇ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਨਾ ਪੂਰੀ ਨਾ ਹੋਈ ਤਾ ਉਹ ਰੋਸ ਪ੍ਰਦਰਸ਼ਨ ਦਾ ਰਾਹ ਅਪਨਾਉਣ ਲਈ ਮਜਬੂਰ ਹੋਣਗੇ | ਉਧਰ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਦਾ ਕਹਿਣਾ ਸੀ ਕਿ ਉਹਨਾਂ ਦੇ ਧਿਆਨ ਚ ਇਹ ਮਾਮਲਾ ਆਇਆ ਹੈ ਅਤੇ ਜੋ ਠੇਕੇਦਾਰ ਨੂੰ ਠੇਕਾ ਦਿਤਾ ਗਿਆ ਹੈ ਉਸ ਨਾਲ ਇਹਨਾਂ ਛੋਟੇ ਕਾਰੋਬਾਰੀਆਂ ਦੀ ਮੀਟਿੰਗ ਕਰਵਾ ਕੇ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ |