Jalandhar
ਜਲੰਧਰ ਤੋਂ ਹਿਮਾਚਲ ਦੀ ਬਰਫੀਲੀ ਪਹਾੜੀਆਂ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ
ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ ਫੈਕਟਰੀਆਂ, ਗੱਡੀਆਂ ਦੀ ਰਫ਼ਤਾਰ ਤੇ ਰੋਕ ਲੱਗੀ ਹੋਈ ਹੈ। ਇਸਦੇ ਕਾਰਨ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਹੋ ਗਈ ਹੈ । ਵਾਤਾਵਰਨ ਸਾਫ ਹੋਣ ਕਰਕੇ ਜਲੰਧਰ ਤੋਂ ਹੀ ਹਿਮਾਚਲ ਦੀ ਵਾਦੀਆਂ ਦਾ ਨਜ਼ਾਰਾ ਲੋਕਾਂ ਨੂੰ ਦੇਖਣ ਲਈ ਮਿਲਿਆ।
ਜਲੰਧਰ ਦੇ ਲੋਕ ਸਵੇਰ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਤੋਂ ਸਫ਼ੇਦ ਬਰਫ਼ ਦੇ ਪਹਾੜਾ ਦਾ ਨਜ਼ਾਰਾ ਲੁੱਟ ਰਹੇ ਹਨ। ਤਕਰੀਬਨ 190 ਕਿੱਲੋਮੀਟਰ ਦੂਰ ਤੋਂ ਹਿਮਾਚਲ ਦੇ ਮਕਲੋਡਗੰਜ ਤੋਂ ਦਿੱਖਣ ਵਾਲੇ ਹਿਮਾਚਲ ਦੇ ਬਰਫੀਲੇ ਪਹਾੜਾ ਨੂੰ ਜਲੰਧਰ ਤੋਂ ਸਾਫ਼ ਦੇਖਿਆ ਜਾ ਸਕਦਾ ਹੈ।
ਇਸ ਬਾਰੇ ਜਦੋਂ ਜਲੰਧਰ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪੰਜਾਬ ਸਮੇਤ ਪੂਰੇ ਦੇਸ਼ ਦਾ ਪ੍ਰਦੂਸ਼ਣ ਘਟ ਗਿਆ ਹੈ ਤੇ ਹੁਣ ਵਾਤਾਵਰਣ ਸਾਫ਼ ਹੋ ਰਿਹਾ ਹੈ । ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਹਵਾ ਮਿਲ ਰਹੀ ਹੈ ਇਸਦੇ ਨਾਲ ਹੀ ਲੋਕਾਂ ਦੀ ਕੁਝ ਕੁ ਉਮਰ ਵੱਧ ਵੀ ਜਾਵੇਗੀ।