National
ਉੱਤਰ ਪ੍ਰਦੇਸ਼ ਦੇ ਕਾਸਗੰਜ ‘ਚ ਵਾਪਰਿਆ ਵੱਡਾ ਹਾਦਸਾ, ਛੱਪੜ ‘ਚ ਪਲਟੀ ਟਰੈਕਟਰ-ਟਰਾਲੀ, 40 ਡੁੱਬੇ, 22 ਮੌਤਾਂ

24 ਫਰਵਰੀ 2024: ਉੱਤਰ ਪ੍ਰਦੇਸ਼ ਦੇ ਕਾਸਗੰਜ ‘ਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਛੱਪੜ ਵਿੱਚ ਟਰੈਕਟਰ-ਟਰਾਲੀ ਪਲਟਣ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰਾਲੀ ਵਿੱਚ ਕੁੱਲ 40 ਲੋਕ ਸਵਾਰ ਸਨ। ਫਿਲਹਾਲ ਮੌਕੇ ‘ਤੇ ਬੁਲਡੋਜ਼ਰ ਨਾਲ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਏਟਾ ਦੇ ਜੈਥਰਾ ਦੇ ਰਹਿਣ ਵਾਲੇ ਹਨ।ਸਥਾਨਕ ਲੋਕਾਂ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ।