Connect with us

National

ਗਿਆਨਵਾਪੀ ਮਾਮਲੇ ‘ਚ ਵੱਡਾ ਫੈਸਲਾ,ਹਿੰਦੂਆਂ ਨੂੰ ਪੂਜਾ ਦਾ ਮਿਲਿਆ ਅਧਿਕਾਰ

Published

on

1 ਫਰਵਰੀ 2024: ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਕੰਪਲੈਕਸ ਦੇ ਨਾਲ ਲੱਗਦੇ ਸੋਮਨਾਥ ਵਿਆਸ ਜੀ ਦੇ ਬੇਸਮੈਂਟ ਵਿੱਚ ਨਿਯਮਤ ਪੂਜਾ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਹਿੰਦੂਆਂ ਨੂੰ ਵਿਆਸ ਜੀ ਦੇ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਦਿੱਤਾ ਹੈ। ਇਸ ਫੈਸਲੇ ਦਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਗਿਰੀ ਨੇ ਸਵਾਗਤ ਕੀਤਾ ਹੈ,ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਫੈਸਲਾ ਹੈ ਅਤੇ ਇਹ ਸਾਡੀ ਜਿੱਤ ਹੈ,ਅਸੀਂ ਵਿਆਸ ਨੂੰ ਬੇਸਮੈਂਟ ‘ਚ ਪੂਜਾ ਕਰਨ ਦੀ ਇਜਾਜ਼ਤ ਦੇਣ ਲਈ ਜ਼ਿਲਾ ਅਦਾਲਤ ਦਾ ਧੰਨਵਾਦ ਕਰਦੇ ਹਾਂ।