Uncategorized
ਮੇਅਰ ਚੋਣ ਨੂੰ ਲੈਕੇ ਹੋਇਆ ਵੱਡਾ ਖ਼ੁਲਾਸਾ! ਚੰਡੀਗੜ੍ਹ ‘ਚ ਕਾਂਗਰਸ ਦਾ ਹੱਲਾਬੋਲ

ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਪ੍ਰਜ਼ਾਇਡਿੰਗ ਅਫ਼ਸਰ ‘ਤੇ ਵੋਟਾਂ ’ਚ ਹੇਰਾਫੇਰੀ ਦਾ ਇਲਜ਼ਾਮ ਲਗਾਇਆ ਸੀ। ਉਥੇ ਹੀ ਚੰਡੀਗੜ੍ਹ ‘ਚ ਅੱਜ ਕਾਂਗਰਸ ਦੀ ਯੂਥ ਵਿੰਗ ਦੀ ਜਥੇਬੰਦੀ NSUI ਵੱਲੋਂ ਭਾਜਪਾ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਭਾਜਪਾ ਦਫ਼ਤਰ ਵੱਲ ਕੂਚ ਕਰ ਰਹੇ ਸਨ। ਜਿਸ ਦੌਰਾਨ ਇਹਨਾਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਤੇ ਪਾਣੀ ਦੀਆਂ ਬੁਛਾਰਾਂ ਵੀ ਕੀਤੀਆਂ ਗਈਆਂ। ਕਾਂਗਰਸ ਵਰਕਰਾਂ ਨੂੰ ਖਿਦੇੜਨ ਲਈ ਲਾਠੀਚਾਰਾਜ ਵੀ ਕੀਤਾ ਗਿਆ। ਕਾਂਗਰਸ ਵਰਕਰ ਭਾਜਪਾ ਖ਼ਿਲਾਫ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ।
ਉਥੇ ਹੀ ਦੱਸ ਦੇਈਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਵੱਲੋਂ ਇਕ ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਸ਼ਰੇਆਮ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ ਘਪਲਾ ਕੀਤਾ ਸੀ|
ਸੁਪਰੀਮ ਕੋਰਟ ਦੇ ਵਲੋਂ ਸੋਮਵਾਰ ਨੂੰ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿਚ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਸਖ਼ਤ ਫਟਕਾਰ ਲਗਾਈ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਅਧਿਕਾਰੀ ‘ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਕੀ ਇਹ ਰਿਟਰਨਿੰਗ ਅਫ਼ਸਰ ਦਾ ਵਤੀਰਾ ਹੈ? ਚੰਡੀਗੜ੍ਹ ਦੇ ਮੇਅਰ ਦੀ ਚੋਣ ਹਾਈ ਕੋਰਟ ਦੇ ਹੁਕਮਾਂ ‘ਤੇ 30 ਜਨਵਰੀ ਨੂੰ ਹੋਈ ਸੀ। ਇਸ ਵਿਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਜਿੱਤੇ ਸਨ। ਭਾਜਪਾ ਉਮੀਦਵਾਰ ਨੂੰ ਕੁੱਲ 16 ਵੋਟਾਂ ਮਿਲੀਆਂ। ਕਾਂਗਰਸ-ਆਪ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦੋਂਕਿ ਗਠਜੋੜ ਦੀਆਂ ਕੁੱਲ 20 ਵੋਟਾਂ ਸਨ