National
ਓਡੀਸ਼ਾ ਦੇ ਬੋਰੀਗੁਮਾ ‘ਚ ਬੱਸ ਨੂੰ ਲੱਗੀ ਅੱਗ, ਵਾਲ -ਵਾਲ ਬਚੇ ਯਾਤਰੀ

24ਅਗਸਤ 2023: ਓਡੀਸ਼ਾ ਦੇ ਕੋਰਾਪੁਟ ਜ਼ਿਲੇ ‘ਚ ਟਾਇਰ ਫਟਣ ਕਾਰਨ ਬੱਸ ਨੂੰ ਅੱਗ ਲੱਗ ਗਈ। ਇਹ ਹਾਦਸਾ ਬੋਰੀਗੁਮਾ ਬੱਸ ਸਟੈਂਡ ਨੇੜੇ ਵਾਪਰਿਆ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਹੈਦਰਾਬਾਦ ਤੋਂ ਓਡੀਸ਼ਾ ਦੇ ਸਿੰਹਾਪੱਲੀ ਵੱਲ ਜਾ ਰਹੀ ਸੀ। ਅੱਗ ਲੱਗਦੇ ਹੀ ਡਰਾਈਵਰ ਅਤੇ ਹੈਲਪਰ ਨੇ ਤੁਰੰਤ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਕਾਰਨ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
Continue Reading