Delhi
BREAKING: ਗੁਰੂਗ੍ਰਾਮ ਦੇ ਰੈਸਟੋਰੈਂਟ ‘ਚ ਇੱਕ ਗੁਰਸਿੱਖ ਨੂੰ ‘ਕਿਰਪਾਨ’ ਪਹਿਨਣ ਕਾਰਨ ਦਾਖਲ ਹੋਣ ਤੋਂ ਕੀਤਾ ਗਿਆ ਇਨਕਾਰ

27ਅਗਸਤ 2023: ਗੁਰੂਗ੍ਰਾਮ ਦੇ ਰੈਸਟੋਰੈਂਟ ਵਿੱਚ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਕਾਰਨ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ। ਜਿਸ ਦੀ ਹਰ ਪਾਸੇ ਨਿੰਦਾਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਗੁਰਸਿੱਖ ਨੌਜਵਾਨ ਹਰਤੀਰਥ ਸਿੰਘ ਆਹਲੂਵਾਲੀਆ ਵਲੋਂ ਆਪਣੇ ਟਵਿੱਟਰ ਹੈਂਡਲ ਤੇ ਦਿੱਤੀ ਗਈ, ਜਿਸ ਵਿਚ ਉਸਨੇ ਕਿਹਾ ਕਿ “ਬੀਤੀ ਰਾਤ ਜਲਸਾ ਵਿਖੇ, ਜਿੱਥੇ ਮੈਂ ਮੋਮੋਜ਼ ਲਈ ਜਾਂਦਾ ਹਾਂ, ਮੈਨੂੰ ਪੂਰੀ ਤਰ੍ਹਾਂ ਅਵਿਸ਼ਵਾਸ ਨਾਲ ਮਿਲਿਆ। ਉਨ੍ਹਾਂ ਨੇ ਸਿਰਫ਼ ਮੇਰੀ ਕਿਰਪਾਨ ਕਾਰਨ ਮੈਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਇਹ, 21ਵੀਂ ਸਦੀ ਵਿੱਚ, ਗੁੜਗਾਉਂ ਵਰਗੇ ਸ਼ਹਿਰ ਵਿੱਚ।
ਇਹ ਹੈਰਾਨੀਜਨਕ ਹੈ ਕਿ ਕਿਵੇਂ ਕੁਝ ਲੋਕ ਅਤੇ ਸਥਾਨ ਅਜੇ ਵੀ ਵਿਤਕਰਾ ਕਰਦੇ ਰਹਿੰਦੇ ਹਨ।
ਜਿਸ ਨੂੰ ਰੀਟਵੀਟ ਕਰਕੇ ਇਸ ਘਟਨਾ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ, ਗੁਰੂਗ੍ਰਾਮ ਦੇ ਰੈਸਟੋਰੈਂਟ ਚ ਵਿੱਚ ਇੱਕ ਗੁਰਸਿੱਖ ਨੂੰ ‘ਕਿਰਪਾਨ’ ਪਹਿਨਣ ਕਾਰਨ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੀਆਂ ਚਿੰਤਾਜਨਕ ਰਿਪੋਰਟਾਂ ਸਿੱਖ ਧਰਮ ਦੇ ਵਿਸ਼ਵਾਸ ਦੇ ਪ੍ਰਤੀਕਾਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੀਆਂ ਹਨ। ਅਜਿਹੀਆਂ ਕਾਰਵਾਈਆਂ ਨਿੰਦਣਯੋਗ ਹਨ ਅਤੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ। ਸੁਖਬੀਰ ਨੇ ਹਰਿਆਣਾ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।