Punjab
ਲਿਵ-ਇਨ ‘ਚ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ
ਮਲੇਰਕੋਟਲਾ, 30 ਜੂਨ (ਮੁੰਹਮਦ ਜਮੀਲ): ਮਾਲੇਰਕੋਟਲਾ ਦੇ ਇਲਾਕਾ ਕਿਲ੍ਹਾ ਰਹਿਮਤਗੜ੍ਹ ਵਿਖੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਮਲੇਰਕੋਟਲਾ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸਤਾਰਾਂ ਸਾਲ ਦਾ ਇਹ ਨੌਜਵਾਨ ਆਪਣੇ ਘਰ ਤੋਂ ਅਲੱਗ ਇੱਕ ਮਹਿਲਾ ਦੇ ਨਾਲ ਰਹਿ ਰਿਹਾ ਸੀ ਜੋ ਕਿ ਕਿਰਾਏ ਦੇ ਮਕਾਨ ਚ ਰਹਿ ਰਹੀ ਸੀ ਅਤੇ ਗੁਆਂਢੀਆਂ ਦੇ ਦੱਸਣ ਮੁਤਾਬਿਕ ਦੇਰ ਰਾਤ ਤੱਕ ਕਾਫੀ ਸਮਾਂ ਲੜਾਈ ਝਗੜਾ ਹੁੰਦਾ ਰਿਹਾ ਜਿਸ ਦੀ ਆਵਾਜ਼ ਗੁਆਂਢੀਆਂ ਨੇ ਸੁਣੀ ਅਤੇ ਜਦੋਂ ਸਵੇਰੇ ਵੇਖਿਆ ਤਾਂ ਇਸ ਸਤਾਰਾਂ ਸਾਲਾ ਨੌਜਵਾਨ ਦੀ ਲਾਸ਼ ਬੈਡ ਤੇ ਪਈ ਸੀ। ਇਸਦੀ ਜਾਣਕਾਰੀ ਮਾਲੇਰਕੋਟਲਾ ਪੁਲਸ ਨੂੰ ਦਿੱਤੀ ਗਈ।
ਜਿਸ ਤੋਂ ਬਾਅਦ ਮੌਕੇ ਤੇ ਪੁਲਸ ਪਹੁੰਚੀ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਮਾਲੇਰਕੋਟਲਾ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਭਾਵੇਂ ਕਿ ਮ੍ਰਿਤਕ ਲੜਕੇ ਦੇ ਦੇਖਣ ਨੂੰ ਕਿਤੇ ਵੀ ਕੋਈ ਸੱਟ ਦਾ ਜਾਂ ਜ਼ਖਮ ਦਾ ਨਿਸ਼ਾਨ ਨਹੀਂ ਸੀ ਜਿਸ ਕਰਕੇ ਪਹਿਲੀ ਜਾਂਚ ਚ ਪਤਾ ਲੱਗਿਆ ਕਿ ਲੜਕੇ ਨੂੰ ਜ਼ਹਿਰ ਖਵਾਇਆ ਜਾ ਪਾਇਆ ਗਿਆ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਧਰ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਪਤੀ ਅਤੇ ਪਤਨੀ ਦੋਹਾਂ ਖਿਲਾਫ ਧਾਰਾ ਤਿੰਨ ਸੌ ਦੋ ਆਈਪੀਸੀ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ।