Connect with us

Punjab

ਮਾਰਕਿਟ ਕਮੇਟੀ ਤੋਂ ਸੇਵਾ ਮੁਕਤ ਵਿਅਕਤੀ ਦੀ ਗੋਲੀ ਵੱਜਣ ਨਾਲ ਮੌਤ

Published

on

ਜੰਡਿਆਲਾ ਗੁਰੂ ਸ਼ਹਿਰ ਦੀ ਜੋਤੀਸਰ ਕਲੋਨੀ ਵਿਖੇ ਇੱਕ ਵਿਅਕਤੀ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ ਹੈ । ਜੰਡਿਆਲਾ ਗੁਰੂ ਪੁਲਿਸ ਚੌਂਕੀ ਇੰਚਾਰਜ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਤੋ ਸੇਵਾ ਮੁਕਤ ਹੋਏ ਕੁਲਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਦੀ ਲਾਇਸੰਸੀ ਪਿਸਟਲ 32 ਬੋਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ । ਘਰਦਿਆਂ ਦੇ ਬਿਆਨਾਂ ਮੁਤਾਬਿਕ ਕੁਲਦੀਪ ਸਿੰਘ ਆਪਣੀ ਪਿਸਤੌਲ ਦੀ ਸਫ਼ਾਈ ਕਰ ਰਹੇ ਸਨ ਕਿ ਅਚਾਨਕ ਪਿਸਤੌਲ ਵਿੱਚੋਂ ਗੋਲੀ ਚੱਲ ਪਈ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ । ਪੁਲਿਸ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ।