Connect with us

Punjab

ਫਗਵਾੜਾ ਵਿਖੇ ਬੱਸ ਸਟੈਂਡ ‘ਤੇ ਹੋਇਆ ਹਗਾਮਾਂ ,2 ਔਰਤਾਂ ਦੀ ਹੋਈ ਭੰਨਤੋੜ

Published

on

ਫਗਵਾੜਾ ਬੱਸ ਸਟੈਂਡ ‘ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਬੱਸ ‘ਚ ਸਵਾਰ ਦੋ ਔਰਤਾਂ ਨੂੰ ਪਰਸ ਚੋਰੀ ਕਰਦੇ ਫੜਿਆ ਗਿਆ। ਜਾਣਕਾਰੀ ਅਨੁਸਾਰ ਉਕਤ ਔਰਤਾਂ ਬੱਸ ਸਟੈਂਡ ‘ਤੇ ਜਿਸ ਬੱਸ ‘ਚ ਜ਼ਿਆਦਾ ਭੀੜ ਸੀ, ਉਸੇ ਬੱਸ ‘ਚ ਸਵਾਰ ਹੋ ਕੇ ਉਕਤ ਔਰਤਾਂ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਸਨ | ਜਿਸ ਕਾਰਨ ਲੋਕਾਂ ਨੇ ਬੀਤੀ ਦੁਪਹਿਰ ਦੋਵਾਂ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਔਰਤਾਂ ਨੂੰ ਥਾਣਾ ਸਿਟੀ ਲੈ ਗਈ।

ਬੱਸ ਸਟੈਂਡ ਤੋਂ ਫੜੀਆਂ ਗਈਆਂ ਔਰਤਾਂ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਅਮਨਦੀਪ ਨਾਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਕੇ ਤੋਂ 2 ਔਰਤਾਂ ਨੂੰ ਫੜਨ ਵਾਲੇ ਵਿਅਕਤੀਆਂ ਦੀ ਪਛਾਣ ਅਰੁਣਾ ਅਤੇ ਆਸ਼ਾ ਵਾਸੀ ਜਲੰਧਰ ਵਜੋਂ ਹੋਈ ਹੈ। ਐੱਸ.ਐੱਚ.ਓ. ਇਹ ਵੀ ਦੱਸਿਆ ਕਿ ਮੌਕੇ ‘ਤੇ ਇੱਕ ਔਰਤ ਦਾ ਪਰਸ ਵੀ ਬਰਾਮਦ ਹੋਇਆ ਹੈ। ਉਕਤ ਔਰਤਾਂ ਤੋਂ ਥਾਣਾ ਸਿਟੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।