Punjab
ਮੂਸੇਵਾਲਾ ਦੇ ਗੁਨਾਹਗਾਰ ਤੋਂ ਜੇਲ ਵਿੱਚੋਂ ਮਿਲਿਆ Smart ਫੋਨ,ਫਰੀਦਕੋਟ ਜੇਲ ‘ਚ ਬੰਦ ਗੈਂਗਸਟਰ ਮੋਨੂੰ ਡਾਗਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਮਿਲਿਆ ਹੈ। ਉਹ ਜੇਲ੍ਹ ਵਿੱਚੋਂ ਲੋਕਾਂ ਨੂੰ ਫੋਨ ਕਰਕੇ ਫਿਰੌਤੀ ਮੰਗਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਹਰਿਆਣਾ ਦੇ ਰੋਹਤਕ ਦੇ ਟਰਾਂਸਪੋਰਟਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਨਾ ਦੇਣ ‘ਤੇ ਫਾਇਰਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਜੇਲ ‘ਚ ਚੈਕਿੰਗ ਦੌਰਾਨ ਡਾਗਰ ਸਮੇਤ 14 ਕੈਦੀਆਂ ਕੋਲੋਂ ਮੋਬਾਇਲ ਬਰਾਮਦ ਹੋਏ ਹਨ। ਜਿਨ੍ਹਾਂ ਕੋਲੋਂ ਮੋਬਾਈਲ ਬਰਾਮਦ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੋਨੂੰ ਡਾਗਰ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ
ਸੋਨੀਪਤ ਦੇ ਪਿੰਡ ਰੇਵਾਲੀ ਦਾ ਰਹਿਣ ਵਾਲਾ ਗੈਂਗਸਟਰ ਮੋਨੂੰ ਡਾਗਰ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ‘ਤੇ 1 ਦਸੰਬਰ 2021 ਨੂੰ ਮੋਗਾ ਦੇ ਡਿਪਟੀ ਮੇਅਰ ‘ਤੇ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਜਿਸ ‘ਤੇ ਮੋਗਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਦੋਂ ਮੋਗਾ ਦੇ ਐਸਪੀ ਸੁਰਿੰਦਰਜੀਤ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ ਮੋਨੂੰ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਡਿਪਟੀ ਮੇਅਰ ਦੇ ਭਰਾ ਦਾ ਕਤਲ ਕਰਨ ਆਇਆ ਸੀ। ਨਾਲ ਹੀ ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਰਾਣਾ ਕੰਦੋਵਾਲੀਆ ਦੇ ਕਤਲ ਦਾ ਵੀ ਮੁਲਜ਼ਮ ਹੈ।