Punjab
ਪੁੱਤ ਹੋਇਆ ਕਪੁੱਤ, ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਹੋਇਆ ਫਰਾਰ

ਬਟਾਲਾ, 18 ਮਈ (ਗੁਰਪ੍ਰੀਤ ਸਿੰਘ): ਮਾਂ ਇੱਕ ਅਜਿਹਾ ਰਿਸ਼ਤਾ ਤੇ ਅਜਿਹਾ ਸ਼ਬਦ , ਜਿਸ ਅੱਗੇ ਦੁਨੀਆਂ ਦੇ ਸਾਰੇ ਰਿਸ਼ਤੇ ਤੇ ਸਾਰੇ ਸ਼ਬਦ ਫਿੱਕੇ ਪੈ ਜਾਂਦੇ ਹਨ। ਪਰ ਸਹੀ ਕਹਿੰਦੇ ਨੇ ਲੋਕ ਕਿ ਮਾਪੇ ਕੁਮਾਪੇ ਨੀ ਹੁੰਦੇ , ਪੁੱਤ ਕਪੁੱਤ ਹੋ ਜਾਂਦੇ ਹਨ। ਅਜਿਹਾ ਹੀ ਪੁੱਤ ਕਪੁੱਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਬਟਾਲਾ ਤੋਂ , ਜਿੱਥੇ ਇੱਕ ਬਜ਼ੁਰਗ ਔਰਤ ਨੂੰ ਉਸਦੇ ਹੀ ਪੁੱਤ ਨੇ ਬੇਰਹਿਮੀ ਨਾਲ ਕੁੱਟਿਆ।
ਇਸ ਬੇਰਹਿਮ ਪੁੱਤ ਨੇ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਮਾਰਨ ਦੀ ਕੋਈ ਕੋਸ਼ਿਸ ਨਾ ਛੱਡੀ। ਜਦੋਂ ਔਰਤ ਅੱਧਮਰੀ ਹੋ ਗਈ ਫਿਰ ਇਸ ਦਰਿੰਦੇ ਨੇ ਔਰਤ ਨੂੰ ਜਖਮੀ ਹਾਲਤ ਚ ਤੜਫਦਾ ਛੱਡ ਦਿੱਤਾ। ਗੁਆਂਢੀਆਂ ਨੇ ਇਸ ਔਰਤ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ। ਜਿਥੇ ਔਰਤ ਜੇਰੇ ਇਲਾਜ ਹੈ।

ਓਧਰ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿਤੀ ਗਈ। ਪੁਲਿਸ ਨੇ ਕਿਹਾ ਮਾਮਲੇ ਦੀ ਤਫਤੀਸ ਜਾਰੀ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ੍ਹ ਕੀਤੀ ਜਾਵੇਗੀ।
21ਵੀਂ ਸਦੀ ਵਿੱਚ ਵੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ। ਜਿੰਨਾਂ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਜਿਸ ਮਾਂ ਨੇ ਤੁਰਨਾ ਸਿਖਾਇਆ , ਮਾਂ ਨੇ ਬੋਲਣਾ ਸਿਖਾਇਆ , ਉਸ ਮਾਂ ਦੀ ਦੀ ਹੀ ਮਮਤਾ ਨੂੰ ਚੂਰ ਚੂਰ ਕਰ ਦਿਤਾ ਇਸ ਬੇਰਹਿਮ ਪੁੱਤ ਹਨ। ਹੁਣ ਦੇਖਣਾ ਹੋਵਗਾ ਕਿ ਆਪਣੀ ਹੀ ਮਾ ਦੀ ਮਮਤਾ ਨੂੰ ਜ਼ਖਮੀ ਕਰਨ ਵਾਲੇ ਇਸ ਬੇਰਹਿਮ ਪੁੱਤ ਨੂੰ ਪੁਲਿਸ ਕੀ ਸਜ਼ਾ ਦੇਵਗੀ