National
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ, 14 ਲੋਕਾਂ ਦੀ ਹੋਈ ਦਰਦਨਾਕ ਮੋਤ

DELHI RAILWAY STATION : ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਇੱਕ ਹਾਦਸਾ ਵਾਪਰ ਗਿਆ ਹੈ ਜਿਸ ਹਾਦਸੇ ‘ਚ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਇਸ ਹਾਦਸੇ ‘ਤੇ ਦਿੱਲੀ ਦੇ ਕਈ ਮੰਤਰੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਇਹ ਹਾਦਸਾ ਪਲੇਟਫਾਰਮ ਨੰਬਰ-14 ‘ਤੇ ਵਾਪਰਿਆ ਹੈ।
ਇਹ ਹਾਦਸਾ ਬੀਤੀ ਰਾਤ ਯਾਨੀ 15 ਫਰਵਰੀ ਨੂੰ ਦਿੱਲੀ ਦੇ ਇੱਕ ਰੇਲਵੇ ਸਟੇਸ਼ਨ ‘ਤੇ ਵਾਪਰਿਆ ਹੈ ਇਹ ਹਾਦਸਾ ਲੋਕਾਂ ਦੀ ਭਗਦੜ ਕਾਰਨ ਵਾਪਰਿਆ ਜਿਸ ਵਿਚ 14 ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਔਰਤਾਂ ਵੀ ਸ਼ਾਮਿਲ ਹਨ। ਅਤੇ ਕਈ ਜ਼ਖਮੀ ਹੋ ਗਏ।
ਹਾਦਸਾ ਕਿਵੇਂ ਵਾਪਰਿਆ ?
: ਜਾਣਕਾਰੀ ਮੁਤਾਬਕ , ਪ੍ਰਯਾਗਰਾਜ ਮਹਾਂਕੁੰਭ ਵਿਚ ਜਾਣ ਲਈ ਅਚਾਨਕ ਵੱਡੀ ਗਿਣਤੀ ਵਿਚ ਲੋਕ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ। ਇਸ ਦੌਰਾਨ ਰੇਲ ਗੱਡੀ ਫੜਨ ਲਈ ਲੋਕਾਂ ਦੀ ਭਗਦੜ ਵਿਚ ਹਾਦਸਾ ਵਾਪਰ ਗਿਆ ਅਤੇ 14 ਯਾਤਰੀਆਂ ਦੀ ਜਾਨ ਚਲੀ ਗਈ।
PM MODI ਨੇ ਜਤਾਇਆ ਦੁੱਖ…
ਇਸ ਹਾਦਸੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੁੱਖ ਜਤਾਇਆ ਹੈ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਈ ਭਗਦੜ ਤੋਂ ਮੈਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜੇ ਜ਼ਖਮੀ ਹਨ ਉਹ ਜਲਦੀ ਠੀਕ ਹੋਣ। ਅਧਿਕਾਰੀ ਇਸ ਭਗਦੜ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ।
ਸਰਕਾਰ ਨੇ ਕੀਤਾ ਐਲਾਨ…
ਸਰਕਾਰ ਨੇ ਹਾਦਸੇ ਮਗਰੋਂ ਸਰਕਾਰ ਨੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ ਅਤੇ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ 2.5 ਲੱਖ ਰੁਪਏ ਦਿੱਤੇ ਜਾਣਗੇ