Uncategorized
ਕਿਸਾਨੀ ਮੋਰਚੇ ਕੋਲ ਪਲਟਿਆ ਰੇਤ ਦਾ ਭਰਿਆ ਟਰੱਕ, ਕਿਸਾਨਾਂ ਨੇ ਲਗਾਏ ਕੁਝ ਆਰੋਪ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਹਾਲਾਕਿ ਇਸ ਦੌਰਾਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਸੰਘਰਸ਼ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਕਿਸਾਨਾਂ ਦੇ ਹੋਂਸਲੇ ਨਹੀਂ ਡੋਲੇ ਤੇ ਉਹ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਲੜਾਈ ਲੜ੍ਹ ਰਹੇ ਹਨ। ਬੀਤੀ ਰਾਤ ਪਠਾਨਕੋਟ ਦੇ ਲਡਪਾਲਵਾਂ ਟੋਲ ਪਲਾਜਾ ਤੇ ਇਕ ਘਟਨਾ ਵਾਪਰੀ ਜਿਥੇ ਕਿਸਾਨੀ ਮੋਰਚੇ ਤੋਂ ਮਹਿਜ 2 ਫੁੱਟ ਦੀ ਦੂਰੀ ਤੇ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ। ਹਾਲਾਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ, ਪਰ ਕਿਸਾਨਾਂ ਵੱਲੋਂ ਸ਼ੰਕਾਂ ਜਤਾਈ ਜਾ ਰਹੀ ਹੈ ਕਿ ਇਹ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਕਿਸਾਨਾਂ ਨੇ ਭਾਜਪਾ ਤੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਰਾਤ ਦੇ ਕਰੀਬ 12 ਵਜੇ ਰੇਤ ਨਾਲ ਭਰਿਆ ਇਹ ਟਰੱਕ ਕਿਸਾਨੀ ਮੋਰਚੇ ਤੋਂ ਥੋੜੀ ਦੂਰੀ ਤੇ ਹਾਦਸਾਗ੍ਰਸਤ ਹੋਇਆ ਹੈ। ਜੇਕਰ ਇਹ ਥੋੜੀ ਅੱਗੇ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਦੇ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਕਿ ਟਰੱਕ ਡਰਾਇਵਰ ਦਾ ਕਹਿਣਾ ਹੈ ਕਿ ਉਸਨੂੰ ਨੀਂਦ ਆ ਗਈ ਸੀ। ਪਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਜਾਣ ਬੁੱਝ ਕੇ ਹੋਈ ਜਾ ਅਣਜਾਨੇ ਚ ਇਹ ਤਾਂ ਫਿਲਹਾਲ ਜਾਂਚ ਦਾ ਵਿਸ਼ਾ ਹੈ, ਪਰ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਲਵੇ ਤਾਂ ਕਿਸਾਨ ਖੁਸ਼ੀ ਖੁਸ਼ੀ ਘਰ ਪਰਤ ਆਉਣ ਫਿਰ ਉਨ੍ਹਾਂ ਨੂੰ ਜਾਨ ਦਾ ਘਤਰਾ ਵੀ ਨਹੀਂ ਰਹੇਗਾ।