Connect with us

Ludhiana

ਲੁਧਿਆਣਾ ਦੇ ਇੱਕ ਘਰ ‘ਚ ਮਿਲੀ ਸੁਰੰਗ, ਔਰਤ ਸਣੇ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

Published

on

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਨੇ ਖੇਤਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰਾਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਕ ਔਰਤ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ। ਗ੍ਰਿਫਤਾਰ ਔਰਤ ਦੋਸ਼ੀ ਦੀ ਮਾਂ ਹੈ। ਚੋਰੀ ਦੀਆਂ ਮੋਟਰਾਂ ਘਰ ਵਿੱਚ ਸੁਰੰਗ ਬਣਾ ਕੇ ਲੁਕੋਈਆਂ ਸਨ।

ਇਸੇ ਸੁਰੰਗ ਵਿੱਚ ਬੈਠ ਕੇ ਔਰਤ ਤਾਂਬਾ ਅਤੇ ਐਲੂਮੀਨੀਅਮ ਵੱਖਰਾ ਕਰਦੀ ਸੀ। ਇਸ ਤੋਂ ਬਾਅਦ ਚੋਰੀ ਦਾ ਸਮਾਨ ਖਰੀਦਣ ਵਾਲੇ ਸਕਰੈਪ ਡੀਲਰ ਨੂੰ ਬੁਲਾ ਕੇ ਤਾਂਬਾ ਅਤੇ ਐਲੂਮੀਨੀਅਮ ਵੇਚਿਆ ਜਾਂਦਾ ਸੀ। ਸਮਰਾਲਾ ਅਤੇ ਮਾਛੀਵਾੜਾ ਦੀ ਪੁਲੀਸ ਵੱਲੋਂ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ, ਜੋਤੀਰਾਮ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਗੁਪਤ ਸੂਚਨਾ ‘ਤੇ ਛਾਪਾ ਮਾਰਿਆ
ਜਾਣਕਾਰੀ ਦਿੰਦਿਆਂ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਰੋਜ਼ਾਨਾ ਮੋਟਰਾਂ ਚੋਰੀ ਹੋ ਰਹੀਆਂ ਹਨ। ਪੁਲਿਸ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਇਸ ਘਰ ਵਿੱਚ ਅਨੈਤਿਕ ਕੰਮ ਚੱਲ ਰਿਹਾ ਹੈ। ਜਦੋਂ ਛਾਪਾ ਮਾਰਿਆ ਗਿਆ ਤਾਂ ਇਸ ਘਰ ਵਿੱਚ ਇੱਕ ਸੁਰੰਗ ਵੀ ਮਿਲੀ।