Uncategorized
5 ਦੋਸਤਾਂ ਵੱਲੋਂ ਸ਼ਿਕਾਰ ਕਰਨ ਦੌਰਾਨ ਗਈ ਇਕ ਨੌਜਵਾਨ ਦੀ ਜਾਨ

ਨੌਜਵਾਨਾਂ ਵਲੋਂ ਗੈਰ ਕਾਨੂੰਨੀ ਤੌਰ ’ਤੇ ਚਲਾਈ ਗੋਲੀ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ। ਇਸ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੇੜੇ ਪੈਂਦੇ ਸਤਲੁਜ ਦਰਿਆ ਕਿਨਾਰੇ ਦੀ ਇਹ ਘਟਨਾ ਹੈ। ਕੁੱਝ ਦੋਸਤ ਇਕੱਠੇ ਹੋ ਕੇ ਸ਼ਿਕਾਰ ਲਈ ਦਰਿਆ ’ਤੇ ਜਾ ਰਹੇ ਸਨ। ਸਰਬਜੀਤ ਸਿੰਘ ਰਾਜੂ ਪੁੱਤਰ ਗੁਰਮੁੱਖ ਸਿੰਘ ਵਾਸੀ ਫਤਿਹਗੜ੍ਹ ਟੱਪਰੀਆਂ, ਜਿਨ੍ਹਾ ਕੋਲ 12 ਬੋਰ ਦੀ ਬੰਦੂਕ ਵੀ ਸੀ, ਕੋਲੋਂ ਚੱਲੀ ਗੋਲ਼ੀ ਨਾਲ ਉਸਦੇ ਇਕ ਦੋਸਤ ਵਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਪਿੱਪਲਮਾਜਰਾ ਹਾਲ ਵਾਸੀ ਕਾਰਖਾਨਾ ਬੇਲਾ ਥਾਣਾ ਸ੍ਰੀ ਚਮਕੌਰ ਸਾਹਿਬ ਦੀ ਮੌਤ ਹੋ ਗਈ, ਜਦਕਿ ਉਸਦੇ ਦੋ ਦੋਸਤ ਓਂਕਾਰ ਸਿੰਘ ਅਤੇ ਮੰਗਲ ਸਿੰਘ ਦੋਵੇਂ ਵਾਸੀ ਸ੍ਰੀ ਚਮਕੌਰ ਸਾਹਿਬ ਉਥੋਂ ਡਰ ਕੇ ਆਪਣੇ ਘਰ ਆ ਗਏ । ਇਸਦੇ ਨਾਲ ਹੀ ਗਰਭ ’ਚ ਪਲ ਰਹੇ ਬੱਚੇ ਸਮੇਤ ਧੀ ਨੇ ਕਰ ਲਈ ਖਦਖੁਸ਼ੀ ,ਦਸ ਦਈਏ ਕਿ ਸਰਬਜੀਤ ਸਿੰਘ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਗੋਗੀ ਵਾਸੀ ਬੇਲਾ ਦੀ ਸਹਾਇਤਾ ਨਾਲ ਮ੍ਰਿਤਕ ਵਰਿੰਦਰ ਸਿੰਘ ਦੀ ਲਾਸ਼ ਨੂੰ ਖੁਰਦੰਨ ਲਈ ਦਰਿਆ ਸਤਲੁਜ ਵਿਚ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਫਿਰ ਓਂਕਾਰ ਸਿੰਘ ਨੇ ਦੂਜੇ ਦਿਨ ਖ਼ੁਦ ਥਾਣੇ ਵਿਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਸ੍ਰੀ ਚਮਕੌਰ ਸਾਹਿਬ ਪੁਲਸ ਨੇ ਸਰਬਜੀਤ ਸਿੰਘ ਰਾਜੂ ਸਿੰਘ ਅਤੇ ਹਰਪ੍ਰੀਤ ਸਿੰਘ ਗੋਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।