National
ਸਾਜਿਸ਼ ਤਹਿਤ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਜੇਲ੍ਹ-ਸੰਜੇ ਸਿੰਘ

5 ਅਪ੍ਰੈਲ 2024: ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ, ਜੋ ਹਾਲ ਹੀ ਵਿੱਚ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਨ। ਉਹਨਾਂ ਦੇ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੈਂਸ ਕਰ ਉਹਨਾਂ ਨੇ ਭਾਜਪਾ ਤੇ ਸ਼ਬਦੀ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਾਜਿਸ਼ ਤਹਿਤ ਜੇਲ੍ਹ ਭੇਜਿਆ ਗਿਆ।ਇਹ ਸ਼ਰਾਬ ਘੁਟਾਲਾ ਭਾਜਪਾ ਨੇ ਕੀਤਾ। ਕੇਜਰੀਵਾਲ ਦੇ ਖ਼ਿਲਾਫ਼ ਝੂਠੇ ਬਿਆਨ ਦਿਵਾਏ ਗਏ ਹਨ। ਉੱਥੇ ਹੀ ਹਮਲਾ ਕਰਦੇ ਉਹਨਾਂ ਇਹ ਵੀ ਕਿਹਾ ਕਿ ‘ਕੰਮ ਕਰਨ ਵਾਲੇ ਮੁੱਖ ਮੰਤਰੀ ਨੂੰ ਜੇਲ੍ਹ’ ਭੇਜਿਆ ਗਿਆ ਹੈ।
ਸੰਜੇ ਸਿੰਘ ਨੇ ਕਿਹਾ ਕਿ ਬੇਟੇ ਦੀ ਗ੍ਰਿਫ਼ਤਾਰੀ ‘ਤੇ MP ਮੰਗੁਟਾ ਨੇ ਵੀ ਬਿਆਨ ਬਦਲੇ। ‘ਸ਼ਰਦ ਰੈਡੀ ਤੋਂ 12 ਬਿਆਨ ਲਏ ਜਾਂਦੇ ਨੇ। ‘ਸ਼ਰਦ ਰੈਡੀ ਨੇ ਪਹਿਲੇ 10 ਬਿਆਨਾਂ ‘ਚ ਕੇਜਰੀਵਾਲ ਦਾ ਨਾਮ ਨਹੀਂ ਲਿਆ’,,ED ਦੇ ਵੱਲੋਂ ‘ਰੈਡੀ ਤੋਂ ਜ਼ਬਰਨ ਕੇਜਰੀਵਾਲ ਖਿਲਾਫ ਬਿਆਨ ਦਿਵਾਏ ਗਏ’ਹਨ।