National
BREAKING NEWS: ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ED ਦਾ ਛਾਪਾ

4ਅਕਤੂਬਰ 2023: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ED ਪਹੁੰਚੀ।ਦੱਸ ਦੇਈਏ ਕਿ EDਦੇ ਵੱਲੋਂ ਸੰਜੇ ਸਿੰਘ ਦੇ ਦਿੱਲੀ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਲਾਸ਼ੀ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਸੰਜੇ ਸਿੰਘ ਦਾ ਨਾਂ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿੱਚ ਵੀ ਹੈ।
ਇਸ ਤੋਂ ਪਹਿਲਾਂ 24 ਮਈ ਨੂੰ ਈਡੀ ਨੇ ਇਸੇ ਮਾਮਲੇ ‘ਚ ਸੰਜੇ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ‘ਤੇ ਛਾਪੇਮਾਰੀ ਕੀਤੀ ਸੀ। ਉਦੋਂ ਸੰਜੇ ਸਿੰਘ ਨੇ ਕਿਹਾ ਸੀ- ਮੈਂ ਈਡੀ ਦੀ ਫਰਜ਼ੀ ਜਾਂਚ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕੀਤਾ। ਅੱਜ ਈਡੀ ਨੇ ਮੇਰੇ ਸਾਥੀਆਂ ਅਜੀਤ ਤਿਆਗੀ ਅਤੇ ਸਰਵੇਸ਼ ਮਿਸ਼ਰਾ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਸਰਵੇਸ਼ ਦੇ ਪਿਤਾ ਕੈਂਸਰ ਤੋਂ ਪੀੜਤ ਹਨ। ਇਹ ਅਪਰਾਧ ਦੀ ਸਿਖਰ ਹੈ. ਤੁਸੀਂ ਜਿੰਨਾ ਮਰਜ਼ੀ ਜੁਰਮ ਕਰ ਲਓ, ਲੜਾਈ ਜਾਰੀ ਰਹੇਗੀ।