Punjab
ਖੰਨਾ ਦੇ ਅਮਲੋਹ ਚੌਕ ਨੇੜੇ ਨੈਸ਼ਨਲ ਹਾਈਵੇ ‘ਤੇ ਹਾਦਸਾ,ਪਤੰਗ ਉਡਾ ਰਿਹਾ ਬੱਚਾ ਪੁਲ ਤੋਂ ਹੇਠਾਂ ਡਿੱਗਿਆ

ਖੰਨਾ ਦਾ ਰਹਿਣ ਵਾਲਾ 8 ਸਾਲਾ ਰਾਹੁਲ ਨੈਸ਼ਨਲ ਹਾਈਵੇਅ ‘ਤੇ ਪੁਲ ‘ਤੇ ਪਤੰਗ ਉਡਾ ਰਿਹਾ ਸੀ,ਉਸਦਾ ਧਿਆਨ ਕੱਟੀ ਹੋਈ ਪਤੰਗ ਵੱਲ ਸੀ, ਜਿੱਥੇ ਹਾਦਸਾ ਵਾਪਰਿਆ,ਪੁਲ ਦੀਆਂ ਸਲੈਬਾਂ ਵਿੱਚ ਪਾੜ ਕਾਰਨ ਉਹ ਹੇਠਾਂ ਡਿੱਗ ਗਿਆ,ਬੱਚੇ ਨੂੰ ਖਾਲਸਾ ਆਟੋ ਯੂਨੀਅਨ ਦੇ ਮੈਂਬਰ ਨੇ ਆਟੋ ਵਿੱਚ ਸਿਵਲ ਹਸਪਤਾਲ ਪਹੁੰਚਾਇਆ,ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਬੱਚੇ ਦੀ ਕਿਸੇ ਵਾਹਨ ਨਾਲ ਟੱਕਰ ਹੋਣ ਤੋਂ ਬਚਾਅ ਰਿਹਾ, ਨਹੀਂ ਤਾਂ ਗੰਭੀਰ ਨੁਕਸਾਨ ਹੋ ਸਕਦਾ ਸੀ,ਬੱਚੇ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਮੌਕੇ ’ਤੇ ਪੁੱਜੇ, ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ,ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ|