Uncategorized
ਅਦਿਤੀ ਰਾਓ ਹੈਦਰੀ ਨੇ ਕਾਨਸ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਦਿਖਾਇਆ ਜਲਵਾ , ਦੇਖੋ ਤਸਵੀਰਾਂ
ਅਦਿਤੀ ਰਾਓ ਹੈਦਰੀ ਹੀਰਾਮੰਡੀ ਤੋਂ ਹੀ ਸੁਰਖੀਆਂ ‘ਚ ਹੈ। ਉਸਨੇ ਸੰਜੇ ਲੀਲਾ ਭੰਸਾਲੀ ਦੀ ਲੜੀ ਵਿੱਚ ਬਿਬੋਜਨ ਦਾ ਕਿਰਦਾਰ ਨਿਭਾਇਆ ਸੀ। ਉਸਨੇ ਆਪਣੀ ਅਦਾਕਾਰੀ ਅਤੇ ਅੰਦਾਜ਼ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ । ਉਹ ਹੀਰਾਮੰਡੀ ਦੀ ਕਾਮਯਾਬੀ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਉਹ 77ਵੇਂ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰ ਰਹੀ ਹੈ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਦਿਤੀ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਤੇ ਕਲਾਸਿਕ ਬਲੈਕ ਐਂਡ ਵ੍ਹਾਈਟ ਪਹਿਰਾਵਾ ਪਹਿਨਿਆ ਹੋਇਆ ਸੀ |
ਅਦਿਤੀ ਰਾਓ ਹੈਦਰੀ ਨੇ ਦੁਨੀਆ ਨੂੰ ਇੱਕ ਮੋਨੋਕ੍ਰੋਮ ਪਹਿਰਾਵੇ ਵਿੱਚ ਆਪਣੀ ਸ਼ਾਨਦਾਰ ਦਿੱਖ ਦਿਖਾਈ, ਜੋ ਪੁਰਾਣੇ ਹਾਲੀਵੁੱਡ ਗਲੈਮਰ ਦੀ ਯਾਦ ਦਿਵਾਉਂਦੀ ਹੈ। ਉਹ ਕਾਲੇ ਅਤੇ ਚਿੱਟੇ ਰੰਗ ਦੇ ਗਾਊਨ ਵਿੱਚ ਕਾਨਸ ਦੇ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਈ। ਅਦਾਕਾਰਾ ਨੇ ਬਲੈਕ ਐਂਡ ਵ੍ਹਾਈਟ ਕਲਰ ਦਾ ਲੰਬਾ ਟਾਈਟ ਫਿੱਟ ਗਾਊਨ ਪਾਇਆ ਸੀ।
ਅਦਿਤੀ ਨੇ ਇੱਕ ਵਾਲਾਂ ਦਾ ਬਨ ਬਣਾ ਕੇ ਅਤੇ ਝੁਮਕਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਲਾਈਟ ਮੇਕਅੱਪ ‘ਚ ਅਦਿਤੀ ਕਾਫੀ ਕਿਊਟ ਲੱਗ ਰਹੀ ਸੀ।
ਅਦਿਤੀ ਨੇ ਇਹ ਆਉਟਫਿੱਟ ਡਿਜ਼ਾਈਨਰ ਗੌਰਵ ਗੁਪਤਾ ਦੁਆਰਾ ਤਿਆਰ ਕੀਤੀ ਗਈ ਹੈ | ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਹਰ ਕੋਈ ਉਸਦੀ ਤਾਰੀਫ ਕਰਨ ਤੋਂ ਨਹੀਂ ਰੁਕ ਰਿਹਾ।
ਰਿਕ ਰਾਏ ਨੇ ਆਪਣੀ ਇੰਸਟਾ ਸਟੋਰੀ ‘ਤੇ ਅਦਿਤੀ ਰਾਓ ਹੈਦਰੀ ਦੀ ਕਾਨਸ ਲੁੱਕ ਦੀ ਇੱਕ ਰੀਲ ਸ਼ੇਅਰ ਕੀਤੀ ਹੈ। ਇਸ ‘ਚ ਅਦਿਤੀ ਆਤਮਵਿਸ਼ਵਾਸ ਅਤੇ ਲੁੱਕ ਦੋਵਾਂ ‘ਚ ਦਮਦਾਰ ਨਜ਼ਰ ਆ ਰਹੀ ਹੈ। ਅਦਿਤੀ ਨੇ ਆਪਣੀਆਂ ਉਂਗਲਾਂ ‘ਤੇ ਸੁੰਦਰ ਮੋਤੀ ਵਾਲੀਆਂ ਮੁੰਦਰਾ ਅਤੇ ਮੁੰਦਰੀਆਂ ਪਾ ਕੇ ਆਪਣਾ ਲੁੱਕ ਪੂਰਾ ਕੀਤਾ।
ਅਦਿਤੀ ਰਾਓ ਹੈਦਰੀ ਕੌਣ ਹੈ…
ਅਦਿਤੀ ਰਾਓ ਹੈਦਰੀ ਇੱਕ ਭਾਰਤੀ ਅਦਾਕਾਰਾ ਹੈ ਜੋ ਮੁੱਖ ਤੌਰ ਹਿੰਦੀ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸਦਾ ਜਨਮ ਹੈਦਰਾਬਾਦ, ਤੇਲੰਗਾਨਾ ਵਿੱਚ 28 ਅਕਤੂਬਰ 1976 ਨੂੰ ਹੋਇਆ ਸੀ| ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। 2016 ਦੀ ਫਿਲਮ ਵਜ਼ੀਰ ਵਿੱਚ ਵੀ ਉਸਨੇ ਕੰਮ ਕੀਤਾ ਹੈ |ਅਦਿਤੀ ਰਾਓ ਹੈਦਰੀ ਨੇ ਹੀਰਾਮੰਡੀ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ | ਜਿਸ ਕਰਕੇ ਅਦਿਤੀ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਸੁਰਖੀਆਂ ‘ਚ ਹੈ।