Connect with us

International

ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਦਿਖਾਉਣੇ ਸ਼ੁਰੂ ਕੀਤੇ ਆਪਣੇ ਅਸਲੀ ਰੰਗ

Published

on

salima manzari 1

ਕਾਬੁਲ : ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਸਲੀਮਾ ਮਜ਼ਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਲੀਮਾ ਅਫ਼ਗਾਨਿਸਤਾਨ ਦੀ ਪਹਿਲੀ ਗਵਰਨਰ ਬੀਬੀ ਹੈ ਜਿਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਤਾਲਿਬਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਲੀਮਾ ਮਜ਼ਾਰੀ ਨੇ ਤਾਲਿਬਾਨੀਆਂ ਨਾਲ ਲੜਨ ਲਈ ਹਥਿਆਰ ਚੁੱਕਣ ਦਾ ਵੀ ਫ਼ੈਸਲਾ ਕੀਤਾ  ਸੀ। ਜਾਣਕਾਰੀ ਮੁਤਾਬਕ ਆਖਰੀ ਸਮੇਂ ਤੱਕ ਸਲੀਮਾ ਤਾਲਿਬਾਨ ਖ਼ਿਲਾਫ਼ ਲੜਦੀ ਰਹੀ। ਜਦੋਂ ਅਫ਼ਗਾਨਿਸਤਾਨ ਦੇ ਹੋਰ ਨੇਤਾ ਦੇਸ਼ ਛੱਡ ਕੇ ਭੱਜ ਰਹੇ ਸਨ ਉਦੋਂ ਵੀ ਮਜ਼ਾਰੀ ਇਕੱਲੇ ਹੀ ਆਪਣੇ ਸਮਰਥਕਾਂ ਨਾਲ ਤਾਲਿਬਾਨ ਖ਼ਿਲਾਫ਼ ਖੜ੍ਹੀ ਸੀ।

ਅਫਗਾਨਿਸਤਾਨ ਦਾ ਬਲਖ ਸੂਬਾ ਜਦੋਂ ਤਾਲਿਬਾਨ ਦੇ ਕਬਜ਼ੇ ਵਿਚ ਆਇਆ ਉਦੋਂ ਉੱਥੋਂ ਦੇ ਜ਼ਿਲ੍ਹੇ ਚਾਹਰ ਵਿਚ ਸਲੀਮਾ ਮਜ਼ਾਰੀ ਤਾਲਿਬਾਨ ਦੀ ਪਕੜ ਵਿਚ ਆ ਗਈ। ਇੱਥੇ ਦੱਸ ਦਈਏ ਕਿ ਅਫ਼ਗਾਨਿਸਤਾਨ ਵਿਚ ਕੁੱਲ ਤਿੰਨ ਗਵਰਨਰ ਬੀਬੀਆਂ ਵਿਚੋਂ ਸਲੀਮਾ ਪਹਿਲੀ ਸੀ। ਉਹਨਾਂ ਦੇ ਇਲਾਕੇ ਚਾਹਰ ਵਿਚ ਕੁੱਲ 32 ਹਜ਼ਾਰ ਤੋਂ ਵੱਧ ਦੀ ਆਬਾਦੀ ਹੈ। 

ਉਹਨਾਂ ਨੇ ਆਖਰੀ ਸਮੇਂ ਤੱਕ ਤਾਲਿਬਾਨ ਨੂੰ ਆਪਣੇ ਇਲਾਕੇ ਦਾ ਕਬਜ਼ਾ ਨਹੀਂ ਲੈਣ ਦਿੱਤਾ। ਤਾਲਿਬਾਨ ਨੂੰ ਇੱਥੋਂ ਦਾ ਕਬਜ਼ਾ ਲੈਣ ਲਈ ਕਾਫੀ ਮਿਹਨਤ ਕਰਨੀ ਪਈ।