WORLD
ਹਜ਼ਾਰਾਂ ਭੂਚਾਲਾਂ ਤੋਂ ਬਾਅਦ ਆਈਸਲੈਂਡ ‘ਚ ਫਟਿਆ ਜਵਾਲਾਮੁਖੀ
19 ਦਸੰਬਰ 2023: ਆਈਸਲੈਂਡ ਦੇ ਸਭ ਤੋਂ ਵੱਧ ਆਬਾਦੀ ਵਾਲੇ ਹਿੱਸੇ ਗ੍ਰਿੰਦਾਵਿਕ ਵਿੱਚ ਸੋਮਵਾਰ ਨੂੰ ਇੱਕ ਜਵਾਲਾਮੁਖੀ ਫਟ ਗਿਆ। ਨਿਊਯਾਰਕ ਟਾਈਮਜ਼ ਮੁਤਾਬਕ ਦੇਸ਼ ਦੇ ਮੌਸਮ ਵਿਭਾਗ ਨੇ ਕਿਹਾ ਕਿ ਜਵਾਲਾਮੁਖੀ ਫਟਣ ਤੋਂ ਪਹਿਲਾਂ ਪਿਛਲੇ ਇੱਕ ਮਹੀਨੇ ਵਿੱਚ ਇੱਥੇ ਹਜ਼ਾਰਾਂ ਭੂਚਾਲ ਰਿਕਾਰਡ ਕੀਤੇ ਗਏ ਸਨ।
ਗ੍ਰਿੰਦਾਵਿਕ ‘ਚ ਜ਼ਮੀਨ ਫਟਣ ਕਾਰਨ ਕਰੀਬ 3.5 ਕਿਲੋਮੀਟਰ ਲੰਬੀ ਦਰਾੜ ਬਣ ਗਈ ਹੈ, ਜੋ ਲਗਾਤਾਰ ਵਧ ਰਹੀ ਹੈ। ਇਹ ਆਈਸਲੈਂਡ ਦੀ ਰਾਜਧਾਨੀ ਰੇਕਜਾਵਿਕ ਤੋਂ ਸਿਰਫ਼ 40 ਕਿਲੋਮੀਟਰ ਦੂਰ ਹੈ। ਇਸ ਦਰਾੜ ਤੋਂ ਲਾਵਾ ਲਗਾਤਾਰ 100-200 ਵਰਗ ਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ ਵਹਿ ਰਿਹਾ ਹੈ।