Connect with us

Punjab

ਪੰਜਾਬ ‘ਚ ਅਕਾਲੀ-ਬਸਪਾ ਲੜਨਗੇ ਇਕੱਠੇ ਲੋਕ ਸਭਾ ਚੋਣਾਂ,ਮਾਇਆਵਤੀ ਦੇ ਦਰਬਾਰ ਸੁਖਬੀਰ-ਹਰਸਿਮਰਤ ਪਹੁੰਚੇ

Published

on

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਦਰਬਾਰ ਵਿੱਚ ਪੁੱਜੇ। ਦੋਵਾਂ ਨੇ ਮਾਇਆਵਤੀ ਨਾਲ ਲੰਚ ਕੀਤਾ ਅਤੇ ਗਠਜੋੜ ਨੂੰ ਮਜ਼ਬੂਤ ​​ਕਰਨ ‘ਤੇ ਚਰਚਾ ਕੀਤੀ। ਹਾਲਾਂਕਿ, ਮਾਇਆਵਤੀ ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਬਸਪਾ 2023-24 ਵਿੱਚ ਹੋਣ ਵਾਲੀਆਂ ਸਾਰੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ।

ਪਰ ਵੀਰਵਾਰ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਬਹੁਜਨ ਸਮਾਜ ਪਾਰਟੀ ਭਾਵੇਂ ਦੇਸ਼ ਵਿੱਚ ਕਿਤੇ ਵੀ ਕਿਸੇ ਨਾਲ ਗਠਜੋੜ ਨਾ ਕਰੇ ਪਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਗਠਜੋੜ ਬਰਕਰਾਰ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬਸਪਾ ਸੁਪਰੀਮੋ ਨਾਲ ਜਲੰਧਰ ਵਿੱਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਬਾਰੇ ਚਰਚਾ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਰਾਹੀਂ ਦਿੱਤੀ ਹੈ।

ਸੁਖਬੀਰ ਨੇ ਕਿਹਾ- ਅਕਾਲੀ ਦਲ-ਬਸਪਾ ਗਠਜੋੜ ‘ਤੇ ਲੋਕਾਂ ਦਾ ਭਰੋਸਾ ਵਾਪਸ ਆ ਰਿਹਾ ਹੈ
ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਲੀਹੋਂ ਲੱਥ ਗਈ ਹੈ। ‘ਆਪ’ ਸਰਕਾਰ ਕਿਸਾਨਾਂ, ਨੌਜਵਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਹੁਣ ਇੱਕ ਵਾਰ ਫਿਰ ਅਕਾਲੀ ਦਲ-ਬਸਪਾ ਗਠਜੋੜ ‘ਤੇ ਲੋਕਾਂ ਦਾ ਭਰੋਸਾ ਬਹਾਲ ਹੋ ਰਿਹਾ ਹੈ। ਲੋਕ ਇਸ ਵਾਰ ਲੋਕ ਵਿਰੋਧੀ ਕਾਂਗਰਸ-ਆਪ ਅਤੇ ਭਾਜਪਾ ਦੀ ਨਾਂਹ-ਪੱਖੀ ਰਾਜਨੀਤੀ ਵਿਰੁੱਧ ਵੋਟਾਂ ਪਾਉਣਗੇ।