Connect with us

Travel

ਅਮਰੀਕਾ ਨੇ ਕਿਉਂ 123 ਭਾਰਤੀਆਂ ਨੂੰ ਕੀਤਾ ਡਿਪੋਰਟ?

123 ਭਾਰਤੀ ਨਾਗਰਿਕ ਅਮਰੀਕਾ ਤੋਂ ਡਿਪੋਰਟ ਹੋ ਕੇ ਅੱਜ ਰਾਜਸ਼ਾਸੀ ਏਅਰਪੋਰਟ ’ਤੇ ਪੁੱਜੇ। ਇਨ੍ਹਾਂ ‘ਚ ਪੰਜਾਬ ਦੇ 45, ਹਰਿਆਣੇ ਦੇ 40 ਤੇ ਗੁਜਰਾਤ ਦੇ 33 ਤੇ ਯਾਤਰੀ ਸ਼ਾਮਲ ਹਨ।

Published

on

ਅੰਮ੍ਰਿਤਸਰ, 13 ਅਗਸਤ : 123 ਭਾਰਤੀ ਨਾਗਰਿਕ ਅਮਰੀਕਾ ਤੋਂ ਡਿਪੋਰਟ ਹੋ ਕੇ ਅੱਜ ਰਾਜਸ਼ਾਸੀ ਏਅਰਪੋਰਟ ’ਤੇ ਪੁੱਜੇ। ਇਨ੍ਹਾਂ ‘ਚ ਪੰਜਾਬ ਦੇ 45, ਹਰਿਆਣੇ ਦੇ 40 ਤੇ ਗੁਜਰਾਤ ਦੇ 33 ਤੇ ਯਾਤਰੀ ਸ਼ਾਮਲ ਹਨ। ਦੂਜੇ ਸੂਬਿਆਂ ਦੇ ਲੋਕ ਆਪਣੇ ਰਾਜਾਂ ਨੂੰ ਰਵਾਨਾ ਹੋ ਗਏ, ਜਦਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਮੈਰੀਟੋਰੀਅਸ ਸਕੂਲ ‘ਚ ਬਣਾਏ ਕੁਆਰੰਟਾਈਨ ਸੈਂਟਰ ‘ਚ ਭੇਜ ਦਿੱਤਾ ਗਿਆ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਆਖਿਆ ਕਿ ਖਾਸ ਤੌਰ ‘ਤੇ ਕੁੜੀਆਂ ਨੂੰ ਵਿਦੇਸ਼ਾਂ ਵਿਚ ਦੋ ਨੰਬਰ ਵਿਚ ਨਾ ਭੇਜਿਆ ਜਾਵੇ। ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਕਿਹਾ ਕੀ ਉਨ੍ਹਾਂ ਨੂੰ ਏਜੰਟਾਂ ਵੱਲੋਂ ਲੱਖਾਂ ਰੁਪਏ ਲੈ ਕੇ ਅਮਰੀਕਾ 1 ਨੰਬਰ ਵਿਚ 10 ਸਾਲ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਉਲਟ ਉਨ੍ਹਾਂ ਨੂੰ ਅੱਜ ਡਿਪੋਰਟ ਹੋ ਕੇ ਵਾਪਿਸ ਆਉਣਾ ਪਿਆ ਹੈ। ਨੌਜਵਾਨਾਂ ਨੇ ਕਿਹਾ ਕਿ ਉਹ ਅਜਿਹੇ ਏਜੰਟਾਂ ਵਿਰੁੱਧ ਕਰਵਾਈ ਕਰਵਾਉਣਗੇ। ਇੱਕ ਨੌਜਵਾਨ ਨੇ ਦੱਸਿਆ ਕਿ ਏਜੰਟ ਨੇ ਉਸਨੂੰ ਝੂਠ ਬੋਲ ਕੇ 10 ਲੱਖ ਰੁਪਏ ਲਏ ਸਨ ਕਿ ਉਸਦਾ 10 ਸਾਲ ਦਾ ਵੀਜ਼ਾ ਲੱਗੇਗਾ।