Connect with us

WORLD

ਅਮਰੀਕਾ ਨੇ ਪਾਕਿਸਤਾਨ ਨੂੰ 33 ਕਰੋੜ ਰੁਪਏ ਦੇ ਪੈਕੇਜ ਦਾ ਕੀਤਾ ਵਾਅਦਾ

Published

on

29 ਨਵੰਬਰ 2203:  ਅਮਰੀਕਾ ਫਰਵਰੀ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿਚ ਦਾਖਲ ਹੋਇਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੱਕ ਵਿੱਚ ਵਗ ਰਹੀ ਹਵਾ ਨੂੰ ਦੇਖਦਿਆਂ ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।

ਬਲੂਮ ਨੇ ਇਹ ਮੁਲਾਕਾਤ ਇਸਲਾਮਾਬਾਦ ਨੇੜੇ ਸਥਿਤ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਕੀਤੀ। ਇਸ ਬੈਠਕ ‘ਚ ਅਮਰੀਕੀ ਪੱਖ ਨੇ ਇਮਰਾਨ ਖਾਨ ਨੂੰ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ‘ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ।

ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਬਲੋਚਿਸਤਾਨ ਦੇ ਕਵੇਟਾ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਕਿਸਤਾਨ ਨੂੰ 33 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬਲੂਮ ਨੇ ਅਕਤੂਬਰ ਵਿੱਚ ਗਵਾਦਰ ਬੰਦਰਗਾਹ ਦਾ ਦੌਰਾ ਕੀਤਾ ਸੀ। ਬਲੋਚਿਸਤਾਨ ਨਾਲ ਅਮਰੀਕਾ ਦਾ ਲਗਾਵ, ਜਿਸ ਸੂਬੇ ਨੂੰ ਅਮਰੀਕਾ ਨੇ ਕਰੀਬ 15 ਸਾਲਾਂ ਤੱਕ ਨਜ਼ਰਅੰਦਾਜ਼ ਕੀਤਾ, ਹੈਰਾਨੀਜਨਕ ਹੈ ਕਿਉਂਕਿ ਚੀਨ ਦਾ ਆਰਥਿਕ ਗਲਿਆਰਾ ਸੀਪੀਈਸੀ ਇੱਥੋਂ ਲੰਘਦਾ ਹੈ।