Connect with us

WORLD

ਅਮਰੀਕਾ ਨੇ ਇਰਾਕ-ਸੀਰੀਆ ਤੋਂ ਲਿਆ ਇੰਤਕਾਮ,ਕਈ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

Published

on

ਅਮਰੀਕਾ ਨੇ ਸੀਰੀਆ ਅਤੇ ਇਰਾਕ ‘ਚ ਈਰਾਨ ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ,ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪਿਛਲੇ ਐਤਵਾਰ ਜੌਰਡਨ ‘ਚ ਅਮਰੀਕੀ ਫੌਜੀ ਅੱਡੇ ‘ਤੇ ਹੋਏ ਡਰੋਨਹਮਲੇ ਦੇ ਜਵਾਬ ‘ਚ ਕੀਤੀ ਗਈ ਹੈ| ਸੀਰੀਆ ਅਤੇ ਇਰਾਕ ‘ਚ ਇਕੱਠੇ ਕੁੱਲ 85 ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਹਨ, ਓਥੇ ਹੀ ਇਰਾਕ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ‘ਚ ਕਰੀਬ 40 ਮੌਤਾਂ ਹੋਈਆਂ ਅਤੇ 25 ਲੋਕ ਜ਼ਖ਼ਮੀ ਹੋਏ ਹਨ|

ਓਥੇ ਹੀ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੀ ‘ਕੁਦਸ ਫੋਰਸ’ ਅਤੇ ਇਸ ਨਾਲ ਜੁੜੇ ਮਿਲਿਸ਼ੀਆ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ| ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ, ਇਹ ਹਮਲੇ ਭਵਿੱਖ ‘ਚ ਵੀ ਜਾਰੀ ਰਹਿਣਗੇ ਅਤੇ ਅਸੀਂ ਆਪਣੇ ਹਿਸਾਬ ਨਾਲ ਉਨ੍ਹਾਂ ਦੀ ਜਗ੍ਹਾ ਅਤੇ ਸਮਾਂ ਚੁਣਾਂਗੇ।’

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਹਮਲਿਆਂ ਦੀ ਜਾਣਕਾਰੀ ਦਿੰਦਿਆ ਕਿਹਾ,”ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਵਾਲੇ ਹਮਲੇ ਦੇ ਜਵਾਬ ਵਿੱਚ, ਅਮਰੀਕੀ ਬਲਾਂ ਨੇ ਇਰਾਕ ਅਤੇ ਸੀਰੀਆ ਵਿੱਚ ਹਮਲੇ ਕੀਤੇ।” ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ IRGC ਅਤੇ ਹੋਰ ਸਮੂਹਾਂ ਵਿਰੁੱਧ ਅਗਲੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ|