Connect with us

Punjab

ਪੰਜਾਬ ਸਰਕਾਰ ਵੱਲੋਂ ਜਲਦ ਹੀ ਪੂਰੀ ਕੀਤੀ ਜਾਵੇਗੀ ਮਹੱਤਵਪੂਰਨ ਗਾਰੰਟੀ

Published

on

24 ਨਵੰਬਰ 2023: ਪੰਜਾਬ ਸਰਕਾਰ ਦੇ ਵੱਲੋਂ ਜੋ ਚੋਣਾਂ ਤੋਂ ਪਹਿਲਾਂ ਗਾਰੰਟੀ ਲਈ ਗਈ ਸੀ ਕਿ ਹਰ ਮਹੀਨੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1000 ਰੁਪਏ ਪਾਏ ਜਾਣਗੇ ਉਸ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ| ਜਿਸਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਗਾਰੰਟੀ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ| ਇਹ ਜਾਣਕਾਰੀ ਪੰਜਾਬ ਦੀਆਂ ਮਹਿਲਾਵਾਂ ਲਈ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ| ਪੰਜਾਬ ਸਰਕਾਰ ਦੇ ਵੱਲੋਂ ਇਸਦੀ ਤਿਆਰੀ ਕੀਤੀ ਜਾ ਰਹੀ ਹੈ| ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵਲੋਂ ਵਿੱਤ ਵਿਭਾਗ ਨੂੰ ਫ਼ਾਈਲ ਵੀ ਭੇਜੀ ਗਈ ਹੈ| ਓਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਸਕੀਮ ਨੂੰ ਚਾਰ ਹਿੱਸਿਆਂ ਦੇ ਵਿੱਚ ਲਾਗੂ ਕੀਤਾ ਜਾਵੇਗਾ|