Connect with us

Uncategorized

ਅਨੀਤਾ ਹਸਨੰਦਨੀ ਨੇ ਦਿੱਤਾ ਬੇਟੇ ਨੂੰ ਜਨਮ, ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੰਦੇ ਹੋਏ ਕੀਤੀ ਖ਼ੁਸ਼ੀ ਜਾਹਿਰ

Published

on

anita and rohit reddy

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਅਨੀਤਾ ਹਸਨੰਦਾਨੀ  ਦੇ ਘਰ ‘ਚ ਵੀ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਅਨੀਤਾ ਹਸਨੰਦਾਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਰੋਹਿਤ ਰੈੱਡੀ ਅਨੀਤਾ ਦੇ ਪਤੀ ਨੇ ਬੇਟੇ ਦੇ ਆਉਣ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਦਿੱਤੀ ਹੈ।

ਰੋਹਿਤ ਰੈੱਡੀ ਹਾਲਹਿ ‘ਚ ਇਕ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਫੋਟੋ ਦੀ ਬੈਕਗਰਾਊਂਡ ‘ਚ ਇਕ ਛੋਟੇ ਬੱਚੇ ਦੀ ਬਲੂ ਟੀਸ਼ਰਟ ਟੰਗੀ ਹੋਈ ਦਿਖ ਰਹੀ ਹੈ। ਜਿਸ ‘ਤੇ ਲਿਖਿਆ ਹੈ ‘It’s a boy’ ਫੋਟੋ ਦੇ ਨਾਲ ਕੈਪਸ਼ਨ ਵਿਚ ਵੀ ਰੋਹਿਤ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਨੀਤਾ ਨੇ ਬੇਟੇ ਨੂੰ ਜਨਮ ਦਿੱਤਾ ਹੈ।

ਰੋਹਿਤ ਦੀ ਪੋਸਟ ‘ਤੇ ਤਮਾਮ ਸੈਲੇਬਸ ਕੁਮੈਂਟ ਕਰ ਕੇ ਉਨ੍ਹਾਂ ਨੂੰ ਪਹਿਲੀ ਵਾਰ ਪੈਰੇਂਟਸ ਬਣ ਦੀ ਵਧਾਈ ਦੇ ਰਹੀ ਹੈ। ਡਲਿਵਰੀ ਤੋਂ ਪਹਿਲਾਂ ਅਨੀਤਾ ਤੇ ਰੋਹਿਤ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਜਿਨ੍ਹਾਂ ਵਿਚ ਦੋਵੇਂ ਹਸਪਤਾਲ ‘ਚ ਨਜ਼ਰ ਆ ਰਹੇ ਸਨ। ਅਨੀਤਾ ਨੇ ਆਪਣੀ ਪੂਰੀ ਪ੍ਰੈਗਨੈਂਸੀ ਨੂੰ ਖੁੱਲ੍ਹ ਕੇ ਇੰਜੁਆਏ ਕੀਤਾ ਹੈ ਤੇ ਇਸ ਵਿਚ ਉਸ ਦੇ ਪਤੀ ਰੋਹਿਤ ਰੈੱਡੀ ਨੇ ਉਸ ਦਾ ਪੂਰਾ ਸਾਥ ਦਿੱਤਾ।

ਅਨੀਤਾ ਹਸਨੰਦਾਨੀ ਦੀ ਡਲਿਵਰੀ ਤੋਂ ਠੀਕ ਪਹਿਲਾਂ ਦੇ ਪਲਾਂ ਨੂੰ ਰੋਹਿਤ ਰੈੱਡੀ ਤੇ ਅਨੀਤਾ ਨੇ ਯਾਦਗਾਰ ਬਣਾਇਆ ਹੈ। ਡਲਿਵਰੀ ਤੋਂ ਪਹਿਲਾਂ ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਅਨੀਤਾ ਤੇ ਰੋਹਿਤ ਨੇ ਆਪਣੇ ਇਨ੍ਹਾਂ ਪਲ਼ਾ ਦਾ ਅਨੰਦ ਪੂਰਾ ਲਿਆ।