Punjab
ਅਨਮੋਲ ਗਗਨ ਮਾਨ ਦਾ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ..
ਚੰਡੀਗੜ੍ਹ,6 ਸਤੰਬਰ 2023: ਅਨਮੋਲ ਗਗਨ ਮਾਨ ਦਾ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ| ਗਗਨ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਦੇ ਨਾਲ ਆਪ ਕਦੇ ਵੀ ਗਠਜੋੜ ਨਹੀਂ ਕਰੇਗੀ| ਪੰਜਾਬ ਦੇ ਵਿੱਚ ਕਦੇ ਵੀ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਹੋਵੇਗਾ| ‘ਤੇ ਓਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ| ਗਗਨ ਮਾਨ ਨੇ ਓਥੇ ਹੀ ਇਹ ਵੀ ਕਿਹਾ ਕਿ CM ਮਾਨ ਦੇ ਵੱਲੋਂ ਸਾਨੂੰ ਸਪੱਸ਼ਟ ਆਦੇਸ਼ ਦਿੱਤੇ ਗਏ ਹਨ| ਕਿ ਸਾਰੀਆਂ 13 ਸੀਟਾਂ ‘ਤੇ ਇਕੱਲੇ ਹੀ ਚੋਣ ਲੜਾਂਗੇ |ਸਾਨੂੰ ਗਠਜੋੜ ਦੀ ਜ਼ਰੂਰਤ ਹੀ ਨਹੀਂ ਹੈ|