National
ਜੰਮੂ-ਕਸ਼ਮੀਰ ‘ਚ ਵੋਟਿੰਗ ਵਾਲੇ ਦਿਨ ਪੇਡ ਛੁੱਟੀ ਦਾ ਐਲਾਨ
2 ਅਪ੍ਰੈਲ 2024: ਜੰਮੂ-ਕਸ਼ਮੀਰ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 5 ਸੀਟਾਂ ‘ਤੇ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਪੇਡ ਛੁੱਟੀ ਦਿੱਤੀ ਜਾਵੇਗੀ। ਇਹ ਐਲਾਨ ਸਰਕਾਰ ਨੇ ਸੋਮਵਾਰ ਨੂੰ ਕੀਤਾ ਹੈ। ਜੰਮੂ-ਕਸ਼ਮੀਰ ‘ਚ 19 ਅਪ੍ਰੈਲ ਨੂੰ ਊਧਮਪੁਰ, 26 ਅਪ੍ਰੈਲ ਨੂੰ ਜੰਮੂ, 7 ਮਈ ਨੂੰ ਅਨੰਤਨਾਗ-ਰਾਜੌਰੀ, 13 ਮਈ ਨੂੰ ਸ਼੍ਰੀਨਗਰ ਅਤੇ 20 ਮਈ ਨੂੰ ਬਾਰਾਮੂਲਾ ‘ਚ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਦਿਹਾੜੀਦਾਰ ਕਾਮੇ, ਕਾਰੋਬਾਰ, ਪ੍ਰਾਈਵੇਟ ਨੌਕਰੀਆਂ ਸਮੇਤ ਕਿਸੇ ਵੀ ਪੇਸ਼ੇ ਨਾਲ ਜੁੜੇ ਲੋਕ, ਜਿਨ੍ਹਾਂ ਦਾ ਨਾਮ ਕਿਸੇ ਵੀ ਸੰਸਦੀ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਹੈ, ਉਹ ਇਸ ਤਨਖਾਹ ਵਾਲੀ ਛੁੱਟੀ ਦੇ ਹੱਕਦਾਰ ਹੋਣਗੇ।