Connect with us

Punjab

ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇਕ ਹੋਰ ਧੀ

Published

on

firozpur

ਫਿਰੋਜ਼ਪੁਰ : ਇਕ ਪਾਸੇ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰਿਆਂ ਦੇ ਢਕੋਸਲੇ ਕੀਤੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਦਹੇਜ ਰੂਪੀ ਕੁਰੀਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਆਏ ਦਿਨ ਕੋਈ ਨਾ ਕੋਈ ਪੰਜਾਬ ਦੀ ਧੀ ਇਸ ਦਹੇਜ ਰੂਪੀ ਦਾਨਵ ਦੀ ਬਲੀ ਚੜ੍ਹ ਰਹੀ ਹੈ।ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿਥੇ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਸ਼ਾਹਬੁੱਕਰ ਤੋਂ ਤਿੰਨ ਵਰ੍ਹੇ ਪਹਿਲਾਂ ਵਿਆਹ ਕੇ ਆਈ 29 ਸਾਲਾ ਸੰਦੀਪ ਕੌਰ ਦੀ ਜ਼ਹਿਰ ਦੇ ਕਾਰਨ ਮੌਤ ਹੋ ਗਈ ਪਰਿਵਾਰ ਵੱਲੋਂ ਦਹੇਜ ਮੰਗਣ ਅਤੇ ਜਹਿਰ ਦੇਣ ਦੇ ਆਰੋਪ ਲਗਾਏ ਜਾ ਰਹੇ ਹਨ। 

        
ਜ਼ਿਲ੍ਹਾ ਮੋਗਾ ਦੇ ਪਿੰਡ ਕਾਹਨੇਵਾਲਾ ਵਾਸੀ ਸੰਦੀਪ ਕੌਰ ਜਿਸਦਾ ਵਿਆਹ ਤਿੰਨ ਵਰ੍ਹੇ ਪਹਿਲਾਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਸ਼ਾਹਬੁੱਕਰ ਵਾਸੀ ਮਨਜਿੰਦਰ ਸਿੰਘ ਨਾਲ ਪੂਰੀ ਸ਼ਾਨੋ ਸ਼ੌਕਤ ਅਤੇ ਰੀਤੀ ਰਿਵਾਜਾਂ ਨਾਲ ਹੋਇਆ ਸੀ। ਅਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਕ ਵੱਧ ਤੋਂ ਵੱਧ ਦਾਜ ਵੀ ਦਿੱਤਾ ਗਿਆ ਸੀ ਜਿਸ ਵਿਚ ਕਾਰ ਵੀ ਦਿੱਤੀ ਗਈ ਸੀ ਅਤੇ ਕਰੀਬ ਡੇਢ ਸਾਲ ਬਾਅਦ ਇਨ੍ਹਾਂ ਘਰ ਇਕ ਬੱਚੀ ਨੇ ਵੀ ਜਨਮ ਲਿਆ ਸੀ ਪਰ ਪਰਿਵਾਰਿਕ ਮੈਂਬਰਾਂ ਅਨੁਸਾਰ ਲੜਕੀ ਨੂੰ ਹੋਰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੋਰ ਸੋਨਾ ਅਤੇ ਵੱਡੀ ਕਾਰ ਦੀ ਮੰਗ ਕੀਤੀ ਜਾ ਰਹੀ ਸੀ । 

ਜਿਸ ਦਾ ਨਤੀਜਾ ਅੱਜ ਇਹ ਨਿਕਲਿਆ ਕਿ ਲੜਕੀ ਨੂੰ ਜ਼ਹਿਰ ਦੇਕੇ ਮਾਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਲੜਕੇ ਦਾ ਪਿਤਾ ਪਿੰਡ ਦਾ ਮੌਜੂਦਾ ਸਰਪੰਚ ਹੈ। ਅਤੇ ਪਤੀ ਜ਼ੀਰਾ ਦੇ ਕਾਂਗਰਸੀ ਵਿਧਾਇਕ ਦਾ ਕਾਫ਼ੀ ਖਾਸ ਹੈ। ਲੜਕੀ ਪਰਿਵਾਰ ਦਾ ਆਰੋਪ ਹੈ ਕਿ ਸਿਆਸੀ ਸ਼ਹਿ ਉੱਪਰ ਪੁਲਿਸ ਦੁਆਰਾ ਵੀ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ।                                                      
ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਅਨੁਸਾਰ ਪੁਲਿਸ ਪਾਰਟੀ ਆਰੋਪੀਆਂ ਨੂੰ ਫੜਨ ਵਾਸਤੇ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਆਰੋਪੀ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।