Connect with us

Punjab

ਚੋਣ ਡਿਊਟੀ ‘ਤੇ ਜਾਂਦੇ ਵੇਲੇ ਅਧਿਆਪਕ ਜੋੜੇ ਨਾਲ ਵਾਪਰੀ ਅਣਹੋਣੀ!

Published

on

ਪੰਜਾਬ ਵਿਚ ਜਿੱਥੇ ਕੜਾਕੇ ਦੀ ਠੰਡ ਨੇ ਰਫਤਾਰ ਫੜ ਲਈ ਹੈ, ਉੱਥੇ ਹੀ ਸੰਘਣੀ ਧੁੰਦ ਵੀ ਪੈ ਰਹੀ ਹੈ, ਜਿਸ ਕਾਰਨ ਦ੍ਰਿਸ਼ਟੀ ਘੱਟ ਨਜ਼ਰ ਆਈ। ਇਸੇ ਸੰਘਣੀ ਧੁੰਦ ਕਾਰਨ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ ਹੈ, ਜਿਸ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੋਗਾ ਦੇ ਸੰਗਤਪੁਰਾ ਵਿਚ ਵਾਪਰਿਆ, ਪਤਾ ਲੱਗਿਆ ਹੈ ਕਿ ਸੰਘਣੀ ਧੁੰਦ ਕਾਰਨ ਸੂਏ ਵਿਚ ਗੱਡੀ ਡਿੱਗ ਗਈ।

ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ ਤੇ ਪਤੀ ਜਸਕਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਡਿਊਟੀ ਲੱਗੀ ਸੀ, ਜਿਸ ਕਰਕੇ ਪਤੀ ਜਸਕਰਨ ਕਾਰ ਰਾਹੀਂ ਪਤਨੀ ਨੂੰ ਪਿੰਡ ਮਾੜੀ ਮੁਸਤਫਾ ਛੱਡਣ ਜਾ ਰਿਹਾ ਸੀ ਕਿ ਰਸਤੇ ਵਿਚ ਸੰਗਤਪੁਰਾ ਵਿਚ ਸੂਏ ਵਿਚ ਗੱਡੀ ਡਿੱਗ ਗਈ। ਹਾਦਸੇ ਵਿਚ ਪਤੀ ਪਤਨੀ ਦੀ ਡੁੱਬਣ ਨਾਲ ਮੌਤ ਹੋ ਗਈ।