National
Odisha ‘ਚ ਇਕ ਹੋਰ ਹੋਇਆ ਰੇਲ ਹਾਦਸਾ, ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰਿਆ

Odisha ਤੋਂ ਇੱਕ ਹੋਰ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉੜੀਸਾ ਦੇ ਬਾਰਗੜ੍ਹ ਵਿੱਚ ਇੱਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਉੱਥੇ ਹੀ ਇਹ ਵੀ ਦੱਸਿਆ ਕਿ ਇਹ ਘਟਨਾ ਬਾਰਗੜ੍ਹ ਜ਼ਿਲ੍ਹੇ ਦੇ ਸੰਭਾਰਧਾਰਾ ਨੇੜੇ ਵਾਪਰੀ। ਚੂਨਾ ਪੱਥਰ ਲੈ ਕੇ ਜਾ ਰਹੀ ਮਾਲ ਗੱਡੀ ਦੀਆਂ ਪੰਜ ਬੋਗੀਆਂ ਪਟੜੀ ਤੋਂ ਹੇਠਾਂ ਉਤਰ ਗਈਆਂ।
ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਨਹੀਂ ਹੋਈਆਂ ਹੈ। ਓਡੀਸ਼ਾ ਦੇ ਬਾਲਾਸੋਰ ‘ਚ ਰੇਲ ਹਾਦਸੇ ‘ਚ 275 ਲੋਕਾਂ ਦੀ ਮੌਤ ਦੇ ਸਦਮੇ ‘ਚੋਂ ਲੋਕ ਅਜੇ ਉਭਰ ਵੀ ਨਹੀਂ ਸਕੇ ਹਨ ਕਿ ਹੁਣ ਨਵੇਂ ਹਾਦਸੇ ਦੀ ਖਬਰ ਸੁਣ ਕੇ ਲੋਕ ਫਿਰ ਤੋਂ ਡਰ ਗਏ ਹਨ।