National
BREAKING:ਉੱਤਰਾਖੰਡ ‘ਚ ਨਕਲ ਵਿਰੋਧੀ ਕਾਨੂੰਨ ਹੋਇਆ ਜਾਰੀ, ਫੜੇ ਜਾਣ ‘ਤੇ ਉਮਰ ਕੈਦ, 10 ਕਰੋੜ ਦਾ ਜੁਰਮਾਨਾ ਪਏਗਾ ਦੇਣਾ

ਉੱਤਰਾਖੰਡ ਵਿੱਚ ਪੇਪਰ ਲੀਕ ਮਾਮਲੇ ਵਿੱਚ ਰਾਜ ਭਵਨ ਨੇ ਆਰਡੀਨੈਂਸ ਜਾਰੀ ਕੀਤਾ ਹੈ। ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਨੀ) ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਪ੍ਰਤੀਯੋਗੀ ਪ੍ਰੀਖਿਆ ਆਰਡੀਨੈਂਸ, 2023 ਨੂੰ ਮਨਜ਼ੂਰੀ ਦੇ ਦਿੱਤੀ। ਰਾਜਪਾਲ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮਨਜ਼ੂਰੀ ‘ਤੇ 24 ਘੰਟਿਆਂ ਦੇ ਅੰਦਰ ਇਹ ਕਦਮ ਚੁੱਕਿਆ ਹੈ। ਇਸ ਕਾਨੂੰਨ ਤਹਿਤ ਜੇਕਰ ਕੋਈ ਪ੍ਰਿੰਟਿੰਗ ਪ੍ਰੈਸ, ਕੋਚਿੰਗ ਇੰਸਟੀਚਿਊਟ ਜਾਂ ਮੈਨੇਜਮੈਂਟ ਸਿਸਟਮ ਨਕਲ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਅਤੇ 10 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।