Gadgets
ਯੂਜਰ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਐੱਪਲ ਲਿਆਈ ਨਵਾਂ watchOS 8

ਐੱਪਲ ਨੇ ਵਰਲਡ ਵਾਈਡ ਡਿਵੈਲਪਰ ਕਾਨਫਰੰਸ ‘ਚ ਸਾਫਟਵੇਅਰ ਇੰਪਰੂਵਮੈਂਟ ਦੇ ਨਾਲ ਨਵੇਂ watchOS8 ਨੂੰ ਪੇਸ਼ ਕੀਤਾ ਹੈ। ਇਸ ਨਵੇਂ ਅਪਡੇਟ ਨੂੰ ਖਾਸ ਤੌਰ ‘ਤੇ ਹੈਲਥ ਟ੍ਰੈਕਿੰਗ ‘ਤੇ ਫੋਕਸ ਕਰਦੇ ਹੋਏ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਨਵੇਂ WatchOS ਵਿੱਚ ਹੁਣ ਬਰੀਥ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਮੈਡੀਟੇਸ਼ਨ ਕਰਕੇ ਸਟ੍ਰੈਸ ਦੂਰ ਕਰਣ ਵਿੱਚ ਕਾਫ਼ੀ ਮਦਦ ਮਿਲਣ ਵਾਲੀ ਹੈ। ਇਹ ਵਾਚ ਤੁਹਾਡੇ ਸੋਂਦੇ ਸਮੇਂ ਵੀ ਡਾਟਾ ਇਕੱਠਾ ਕਰਦੀ ਰਹਿੰਦੀ ਹੈ। ਇਸ ਵਿੱਚ ਕੁੱਝ ਨਵੇਂ ਵਰਕ ਆਉਟਸ ਮੋਡਸ ਵੀ ਸ਼ਾਮਲ ਕੀਤੇ ਗਏ ਹਨ। WatchOS ਦੀ ਮਦਦ ਨਾਲ ਹੁਣ ਤੁਸੀਂ ਸਲੀਪ, ਹਾਰਟ ਰੇਟ, ਬਲੱਡ ਆਕਸੀਜਨ ਲੈਵਲ ਅਤੇ ਰੈਸਪਿਰੇਟਰੀ ਰੇਟ ਨੂੰ ਟ੍ਰੈਕ ਕਰ ਸਕਦੇ ਹੋ। ਇਸ ਨਾਲ ਜੁੜੀ ਸਾਰੀ ਜਾਣਕਾਰੀ ਤੁਹਾਨੂੰ ਹੈਲਥ ਐਪ ‘ਤੇ ਮਿਲਦੀ ਹੈ ਜੋ ਕਿ ਤੁਸੀਂ ਕਿਸੇ ਵੀ ਸਮੇਂ ਚੈਕ ਕਰ ਸਕਦੇ ਹੋ। ਇਸ ਵਿੱਚ ਹੁਣ ਤੁਸੀਂ ਆਪਣੀ ਪੋਰਟਰੇਟ ਫੋਟੋ ਨੂੰ ਵਾਚ ਫੇਸ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ। ਵਾਚ ਨਾਲ ਹੀ ਫੋਟੋ ਨੂੰ ਮੇਲ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਹੁਣ ਟਾਇਪਿੰਗ ਤੇ ਇਮੋਜੀ ਦੇ ਇਸਤੇਮਾਲ ਦੀ ਵੀ ਆਪਸ਼ਨ ਮਿਲੇਗੀ। ਇਸ ਤੋਂ ਇਲਾਵਾ WatchOS ‘ਚ ਫਾਇੰਡ ਮਾਈ ਫੀਚਰ, ਡਿਜੀਟਲ ਕਾਰ ਕੀਜ ਲਈ ਅਲਟਰਾ ਵਾਈਡਬੈਂਡ ਕੈਪਾਬਿਲਿਟੀ, ਮਲਟੀਪਰ ਟਾਈਮਰ ਦੀ ਸਪੋਰਟ, ਇੱਕ ਹੱਥ ਨਾਲ ਇਸਤੇਮਾਲ ਲਈ ਅਸਿਸਟਿਵ ਟੱਚ, ਰੀਡਿਜ਼ਾਈਨ ਮਿਊਜਿਕ ਤੇ ਵੈਦਰ ਐੱਪ ਦਿੱਤੀ ਗਈ ਹੈ। ਇਸ ਦੇ ਡਿਵੈਲਪਰ ਬੀਟਰ ਵਰਜਨ ਨੂੰ ਅੱਜ ਰਿਲੀਜ਼ ਕੀਤਾ ਗਿਆ ਹੈ, ਉਥੇ ਹੀ ਇਸ ਦੇ ਪਬਲਿਕ ਬੀਟਾ ਵਰਜਨ ਨੂੰ ਜੁਲਾਈ ਵਿੱਚ ਰਿਲੀਜ਼ ਕੀਤਾ ਜਾਵੇਗਾ।