Connect with us

Gadgets

ਬਾਲੀਵੁੱਡ ਅਦਾਕਾਰ ਸਾਰਾ ਵੀਵੋ ਵਾਈ ਸੀਰੀਜ਼ ਦੀ ਸਟਾਈਲ ਆਈਕਨ ਬਣੀ

Published

on

sara_ali_khan

ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਵੀਵੋ ਨੇ ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਨੂੰ ਆਪਣੇ ਨਵੇਂ ਵੀਵੋ ਵਾਈ ਸੀਰੀਜ਼ ਲਈ ਮੁੱਖ ਸਟਾਈਲ ਆਈਕਨ ਬਣਾਇਆ ਹੈ। ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਸਾਰਾ ਅਲੀ ਖਾਨ ਉਸ ਦੇ ਨਵੇਂ ਸਮਾਰਟ ਫੋਨ ਵਾਈ-73 ਦੀ ਇਸ਼ਤਿਹਾਰ ਮੁਹਿੰਮ ਨਾਲ ਜੁੜੇਗੀ। ਸਾਰਾ ਅਲੀ ਖਾਨ ਨੂੰ ਵਾਈ ਸੀਰੀਜ਼ਡ ਦੇ ਸਟਾਈਲ ਅਤੇ ਡਿਜ਼ਾਈਨ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਉਦੇਸ਼ ਨਾਲ ਮੁੱਖ ਸਟਾਈਲ ਆਈਕਨ ਬਣਾਇਆ ਗਿਆ ਹੈ।

ਕੰਪਨੀ ਨੇ ਕਿਹਾ ਕਿ ਸਾਰਾ ਅਲੀ ਖਾਨ 10 ਜੂਨ ਨੂੰ ਨਵੇਂ ਸਟਾਈਲਿਸ਼ ਵਾਈ-73 ਸਮਾਰਟ ਫੋਨ ਦੀ ਅਨਬਾਕਸਿੰਗ ਵੀ ਕਰੇਗੀ। ਵੀਵੋ ਇੰਡੀਆ ਦੇ ਬ੍ਰਾਂਡ ਰਣਨੀਤਕ ਨਿਰਦੇਸ਼ਕ ਨਿਪੁਣ ਮਾਰਯਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰਾ ਅਲੀ ਖਾਨ ਨੂੰ ਨਵੀਂ ਵਾਈ ਸੀਰੀਜ਼ ਸਮਾਰਟ ਫੋਨ ਲਈ ਸਟਾਈਲ ਆਈਕਨ ਬਣਾਇਆ ਜਾਣਾ ਉਨ੍ਹਾਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਗੌਰਤਲਬ ਹੈ ਕਿ ਵੀਵੋ ਵਾਈ-73 ਕੰਪਨੀ ਦਾ ਬਜਟ ਵਿਚ ਫਿਟ ਆਉਣ ਵਾਲਾ ਫੋਨ ਹੈ, ਜੋ ਜਲਦ ਹੀ ਭਾਰਤ ਵਿਚ ਲਾਂਚ ਹੋਵੇਗਾ। ਹਾਲ ਹੀ ਵਿਚ ਇਸ ਦਾ ਟੀਜ਼ਰ ਵੀ ਜਾਰੀ ਹੋਇਆ ਸੀ।