Connect with us

Punjab

ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੇ FIR ਵਾਪਿਸ ਲੈਣ ਦੀ ਕੀਤੀ ਮੰਗ

Published

on

ਪੰਜਾਬ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਮਕਵਾਣਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਹੋਰ ਵੀਡੀਓ ਪੋਸਟ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਐਫਆਈਆਰ ਵਾਪਸ ਲੈਣ ਦੀ ਸਲਾਹ ਦਿੱਤੀ ਹੈ। ਨਹੀਂ ਤਾਂ ਉਸਦੀ ਕਾਨੂੰਨੀ ਟੀਮ ਹੁਣ ਜਵਾਬ ਦੇਵੇਗੀ।

ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਣਾ ਨੂੰ ਨੋਟਿਸ ਭੇਜਿਆ ਗਿਆ ਹੈ। ਜਿਸ ਵਿੱਚ ਅਰਚਨਾ ਨੂੰ 30 ਜੂਨ ਨੂੰ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਆ ਕੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਥਾਣਾ ਈ-ਡਵੀਜ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਮਕਵਾਣਾ ਖ਼ਿਲਾਫ਼ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਕਵਾਣਾ ਮੁਆਫੀ ਮੰਗਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।

ਜਾਣੋ ਮਕਵਾਨਾ ਨੇ ਕੀ ਕੁੱਝ ਕਿਹਾ ਵੀਡੀਓ ‘ਚ

21 ਜੂਨ ਨੂੰ ਜਦੋਂ ਮੈਂ ਹਰਿਮੰਦਰ ਸਾਹਿਬ ਵਿਖੇ ਮੈਂ ਯੋਗਾ ਕਰ ਰਹੀ ਸੀ ਤਾਂ ਹਜ਼ਾਰਾਂ ਸਿੱਖ ਉਥੇ ਮੌਜੂਦ ਸਨ। ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ। ਉਹ ਮੇਰੇ ਸਾਹਮਣੇ ਵੀ ਫੋਟੋਆਂ ਖਿੱਚ ਰਹੇ ਸੀ | ਸੇਵਕ ਵੀ ਪੱਖਪਾਤੀ ਹਨ, ਕਈਆਂ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ। ਇਸ ਲਈ ਮੈਂ ਵੀ ਕਿਹਾ ਮੈਨੂੰ ਫੋਟੋ ਖਿੱਚਣ ਦਿਓ, ਮੈਨੂੰ ਗਲਤ ਨਹੀਂ ਲੱਗਦਾ।

ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਹੋਈ ਸੀ। ਜਿਸ ‘ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖਿਲਾਫ ਬੇਬੁਨਿਆਦ ਐਫ.ਆਈ.ਆਰ. ਦਰਜ ਕਰ ਦਿੱਤੀ ਹੈ |

ਹੁਣ ਸੀਸੀਟੀਵੀ ਕੈਮਰੇ ਦੀ ਪੂਰੀ ਵੀਡੀਓ ਵਾਇਰਲ ਕਰੋ। ਤੁਹਾਨੂੰ ਸਭ ਕੁੱਝ ਦਿੱਖ ਜਾਵੇਗਾ ਉੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਿਯਮਾਂ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਮੈਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋਵੇਗਾ। ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ। ਜੇਕਰ ਉਸ ਨੂੰ ਰੋਕਿਆ ਜਾਂਦਾ ਤਾਂ ਉਹ ਫੋਟੋ ਡਿਲੀਟ ਕਰ ਦਿੰਦੀ।

ਕੀ ਹੈ ਮਾਮਲਾ..

ਦਰਅਸਲ ਅਰਚਨਾ ਮਕਵਾਨਾ ਨੇ 21 ਜੂਨ ਯਾਨੀ ਯੋਗ ਦਿਵਸ ‘ਤੇ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਸਨ। ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ‘ਤੇ 2 ਤਸਵੀਰਾਂ ਪੋਸਟ ਕੀਤੀਆਂ ਹਨ।

ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ ਹੈ। ਅਰਚਨਾ ਵਿਰੁੱਧ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਕੁੱਝ ਸਮੇਂ ਪਹਿਲਾ ਅਰਚਨਾ ਮਕਵਾਨਾ ਨੇ ਮੰਗੀ ਸੀ ਮੁਆਫ਼ੀ

SGPC ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਟੋਰੀ ਪੋਸਟ ਕਰਕੇ ਮੁਆਫੀ ਮੰਗੀ ਹੈ। ਅਰਚਨਾ ਨੇ ਕਿਹਾ ਸੀ ਕਿ ਉਸ ਨੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੋਸਟ ਨਹੀਂ ਕੀਤੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਯੋਗਾ ਕਰਨਾ ਗਲਤ ਹੈ।