Ludhiana
ਮੱਧ ਪ੍ਰਦੇਸ਼ ਦਾ ਅਸਲਾ ਤਸਕਰ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, ਪੁਲਿਸ ਲੰਬੇ ਸਮੇਂ ਤੋਂ ਬਲਰਾਮ ਦੀ ਕਰ ਰਹੀ ਸੀ ਤਲਾਸ਼

CIA ਸਟਾਫ਼ ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਅਸਲਾ ਤਸਕਰ ਬਲਰਾਮ ਵਾਸੀ ਪਿੰਡ ਸ਼ੰਕਰਪੁਰਾ ਤਹਿਸੀਲ ਦੋਪਾਲਪੁਰ ਜ਼ਿਲ੍ਹਾ ਇੰਦੌਰ ਮੱਧ ਪ੍ਰਦੇਸ਼ ਨੂੰ ਚਾਰ ਨਜਾਇਜ਼ ਪਿਸਤੌਲਾਂ ਅਤੇ ਸੱਤ ਖਾਲੀ ਮੈਗਜ਼ੀਨਾਂ ਸਮੇਤ ਕਾਬੂ ਕੀਤਾ ਹੈ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਖਾਸ ਸੂਚਨਾ ਦੇ ਆਧਾਰ ‘ਤੇ ਰਾਏਕੋਟ-ਜਲਾਲਦੀਵਾਲ ਰੋਡ ‘ਤੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ। ਬਲਰਾਮ ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕਾ ਵੇਚਣ ਦਾ ਧੰਦਾ ਕਰਦਾ ਸੀ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਉਸਦੀ ਭਾਲ ਸੀ। ਜ਼ਿਲ੍ਹਾ ਦਿਹਾਤੀ ਪੁਲੀਸ ਇਸ ਨੂੰ ਵੱਡੀ ਸਫ਼ਲਤਾ ਮੰਨ ਰਹੀ ਹੈ ਅਤੇ ਐਸਐਸਪੀ ਨਵਨੀਤ ਸਿੰਘ ਬੈਂਸ ਅੱਜ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦੇਣਗੇ।