Connect with us

Australia

ਆਸਟ੍ਰੇਲੀਆ ਦੇ ਵਿੱਤ ਮੰਤਰੀ ਨੇ 2020 ਤੱਕ ਸਿਆਸਤ ਛੱਡਣ ਦਾ ਲਿਆ ਫ਼ੈਸਲਾ

Published

on

  • 3 ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੇ ਨੇ ਕੋਰਮਾਨ
  • ਮੈਂ ਰੋਜ਼ ਚੰਗਾ ਅਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ-ਕੋਰਮਾਨ

ਆਸਟ੍ਰੇਲੀਆ, 08 ਜੁਲਾਈ : ਆਸਟ੍ਰੇਲੀਆ ਦੇ ਵਿੱਤ ਮੰਤਰੀ ਮਾਥਿਯਾਸ ਕੋਰਮਾਨ ਨੇ ਵੱਡਾ ਫੈਸਲਾ ਲਿਆ। ਉਨਾ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਕੋਰਮਾਨ ਨੇੰ ਇਹ ਐਲਾਨ ਕਰਦਿਆਂ ਕਿਹਾ ਕਿ ਉਹ 2020 ਦੇ ਅਖ਼ੀਰ ਤਕ ਸਿਆਸਤ ਛੱਡ ਦੇਣਗੇ। ਦੇਸ਼ ‘ਚ ਸੱਤਾਧਾਰੀ ਗਠਜੋੜ ਦੇ ਵੱਡੇ ਆਗੂਆਂ ‘ਚੋਂ ਇਕ ਕੋਰਮਾਨ ਨੇ ਆਪਣੇ ਸਿਆਸਤੀ ਜੀਵਨ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਕਿ ਇਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਮੌਕਿਆਂ ‘ਚੋਂ ਇਕ ਸੀ। ਜ਼ਿਕਰਯੋਗ ਹੈ ਕਿ ਕੋਰਮਾਨ ਸੰਨ 2007 ‘ਚ ਪੱਛਮੀ ਆਸਟ੍ਰੇਲੀਆ ਤੋਂ ਸੈਨੇਟਰ ਚੁਣੇ ਗਏ ਸਨ। 2013 ਤੋਂ ਲੈ ਕੇ ਹੁਣ ਤਕ ਉਹ 3 ਪ੍ਰਧਾਨ ਮੰਤਰੀਆਂ ਨਾਲ ਵਿੱਤ ਮੰਤਰੀ ਦੇ ਰੂਪ ‘ਚ ਕੰਮ ਕਰ ਚੁੱਕੇ ਹਨ। ਕੋਰਮਾਨ ਨੇ ਕਿਹਾ ਕਿ ਉਹ ਸੰਘੀ ਬਜਟ ਦੇ ਡ੍ਰਾਫਟ ਨੂੰ ਤਿਆਰ ਕਰਨ ਦਾ ਕੰਮ ਪੂਰਾ ਕਰਨਗੇ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਆਸਟ੍ਰੇਲੀਆ ਦੇ ਸੰਘੀ ਬਜਟ ਨੂੰ ਅਕਤੂਬਰ ਤਕ ਲਈ ਟਾਲ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ। ਮੈਂ ਰੋਜ਼ਾਨਾ ਚੰਗਾ ਕਰਨ ਅਤੇ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਸਾਲ ਦੇ ਅਖੀਰ ਤਕ ਮੌਜੂਦਾ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਿਆ ਹੋਵੇਗਾ।