Connect with us

Sports

ਬੱਲੇਬਾਜ ਨਾਲ ਗੇਂਦਬਾਜ਼ਾਂ ਦਾ ਬੁਰਾ ਹਾਲ ਕਿ ਟੀਮ ਇੰਡੀਆ ਬਣੇਗੀ ਵਰਲਡ ਚੈਂਪੀਅਨ

Published

on

world test championship

ਵਰਲਡ ਟੈਸਟ ਚੈਂਪੀਅਨਸ਼ਿਪ ’ਚ ਨਿਊਜ਼ੀਲੈਡ ਦੇ ਖ਼ਿਲਾਫ਼ ਫ਼ਾਈਨਲ ਮੈਚ ’ਚ ਟੀਮ ਇੰਡੀਆ ਦੀ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ ਇੰਡੀਆ ਦੀ ਤਿਆਰੀ ਦੀ ਪੋਲ ਖੁੱਲ੍ਹ ਗਈ ਹੈ। ਭਾਰਤੀ ਬੱਲੇਬਾਜ਼ਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੇ ਅੱਗੇ ਆਪਣੇ ਗੋਡੇ ਟੇਕ ਦਿੱਤੇ। ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਮੈਚ ’ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਦਾ ਫ਼ਲਾਪ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਭਾਰਤ ਦੀ ਪਹਿਲੀ ਪਾਰੀ 217 ਦੌੜਾਂ ’ਤੇ ਢੇਰ ਹੋ ਗਈ। ਟੀਮ ਇੰਡੀਆ ਦੇ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਜੂਝਦੇ ਨਜ਼ਰ ਆਏ। ਭਾਰਤ ਦੇ ਬੱਲੇਬਾਜ਼ਾਂ ਨੂੰ ਨਾ ਤਾਂ ਸਵਿੰਗ ਸਮਝ ’ਚ ਆਈ ਤੇ ਨਾ ਹੀ ਸੀਮ।

ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤ ਦੇ ਬੱਲੇਬਾਜ਼ਾਂ ਨੂੰ ਅਜਿਹਾ ਫਸਾਇਆ ਕਿ ਉਹ ਇਸ ਉੱਭਰ ਨਾ ਸਕੇ। ਟੀਮ ਇੰਡੀਆ ਦਾ ਕੋਈ ਵੀ ਬੱਲੇਬਾਜ਼ ਨਿਊਜ਼ੀਲੈਂਡ ਖ਼ਿਲਾਫ਼ ਫ਼ਾਈਨਲ ਮੈਚ ਦੀ ਪਹਿਲੀ ਪਾਰੀ ’ਚ ਅਰਧ ਸੈਂਕੜਾ ਤਕ ਨਾ ਜੜ ਸਕਿਆ। ਭਾਰਤ ਦੇ ਬੱਲੇਬਾਜ਼ਾਂ ’ਚ ਸੁਭਮਨ ਗਿੱਲ (28), ਰੋਹਿਤ ਸ਼ਰਮਾ (34), ਚੇਤੇਸ਼ਵਰ ਪੁਜਾਰਾ (8), ਵਿਰਾਟ ਕੋਹਲੀ (44), ਅਜਿੰਕਯ ਰਹਾਨੇ (49) ਰਿਸ਼ਭ ਪੰਤ (4) ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਸੀ। ਅਜਿਹੇ ’ਚ ਟੀਮ ਇੰਡੀਆ ਦੀ ਤਿਆਰੀਆਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਤੋਂ ਪਹਿਲਾਂ ਟੀਮ ਇੰਡੀਆ ਇੰਡੀਅਨ ਪ੍ਰੀਮੀਅਰ ਲੀਗ ਖੇਡ ਦੇ ਆ ਰਹੀ ਹੈ ਜਦਕਿ ਨਿਊਜ਼ੀਲੈਂਡ ਨੇ ਇੰਗਲੈਂਡ ਦੀ ਧਰਤੀ ’ਤੇ ਅੰਗਰੇਜ਼ਾਂ ਨੂੰ ਟੈਸਟ ਸੀਰੀਜ਼ 1-0 ਨਾਲ ਹਰਾਈ ਸੀ।

ਨਿਊਜ਼ੀਲੈਂਡ ਦੇ ਖ਼ਿਲਾਫ਼ ਟੀਮ ਇੰਡੀਆ ਲਈ ਵਾਪਸੀ ਕਰਨਾ ਇੰਨਾ ਸੌਖਾ ਨਹੀਂ ਹੈ। ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਨਾਲ ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਕੀ ਵਿਰਾਟ ਬਿ੍ਰਗੇਡ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਦੇ ਗੇਂਦਬਾਜ਼ਾਂ ਲਈ ਢੁਕਵੇਂ ਹਾਲਾਤ ’ਚ ਵਰਲਡ ਟੈਸਟ ਚੈਂਪੀਅਨਸ਼ਿਪ ਖੇਡਣ ਦੇ ਲਈ ਪੂਰੀ ਤਿਆਰ ਸੀ। ਟੀਮ ਇੰਡੀਆ ਦੇ ਬੱਲੇਬਾਜ਼ਾਂ ਦੇ ਇਲਾਵਾ ਗੇਂਦਬਾਜ਼ ਵੀ ਵਿਕਟ ਲਈ ਤਰਸਦੇ ਨਜ਼ਰ ਆਏ। ਜਸਪ੍ਰੀਤ ਬੁਮਰਾਹ ਤਾਂ ਬਿਲਕੁਲ ਪ੍ਰਭਾਵਹੀਨ ਨਜ਼ਰ ਆਏ ਹਨ।