National
ਬੁਰੇ ਫਸੇ ਬਾਲੀਵੁੱਡ ਅਭਿਨੇਤਾ ਧਰਮਿੰਦਰ, ਜਾਰੀ ਹੋਇਆ ਸੰਮਨ!
ਮਸ਼ਹੂਰ ਬਾਲੀਵੁੱਡ ਅਭਿਨੇਤਾ ਧਰਮਿੰਦਰ ਖਿਲਾਫ ਸੰਮਨ ਜਾਰੀ ਕੀਤੇ ਹਨ। ਧਰਮਿੰਦਰ ਆਪਣੀ ਰੈਸਟੋਰੈਂਟ ਫਰੈਂਚਾਈਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਕਾਨੂੰਨੀ ਮੁਸ਼ਕਲ ‘ਚ ਫਸਦੇ ਨਜ਼ਰ ਆ ਰਹੇ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਾਲ ਹੀ ‘ਚ ‘ਗਰਮ ਧਰਮ ਢਾਬਾ’ ਫਰੈਂਚਾਇਜ਼ੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ‘ਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਧਰਮਿੰਦਰ ਅਤੇ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤੇ ਹਨ। ਧੋਖਾਧੜੀ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ 2025 ਨੂੰ ਹੋਵੇਗੀ । ਇਹ ਸੰਮਨ ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਵੱਲੋਂ ਜਾਰੀ ਕੀਤੇ ਗਏ ਹਨ। ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਨੇ ਧਰਮਿੰਦਰ ‘ਤੇ ਅਦਾਲਤ ‘ਚ ਫਰੈਂਚਾਇਜ਼ੀ ‘ਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ।
ਕਿਸ ਮਾਮਲੇ ‘ਚ ਮਿਲਿਆ ਸੰਮਨ…
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਾਲ ਹੀ ‘ਚ ‘ਗਰਮ ਧਰਮ ਢਾਬਾ’ ਫਰੈਂਚਾਇਜ਼ੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ‘ਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਧਰਮਿੰਦਰ ਅਤੇ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤੇ ਹਨ, ਜਿਸ ਦੀ ਸੁਣਵਾਈ ਫਰਵਰੀ 2025 ‘ਚ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, 5 ਦਸੰਬਰ ਨੂੰ ਜਾਰੀ ਸੰਮਨ ਆਦੇਸ਼ ਵਿੱਚ, ਜੱਜ ਨੇ ਕਿਹਾ, ‘ਰਿਕਾਰਡ ‘ਤੇ ਮੌਜੂਦ ਸਬੂਤ ਦਰਸਾਉਂਦੇ ਹਨ ਕਿ ਦੋਸ਼ੀ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਅਤੇ ਧੋਖਾਧੜੀ ਦੇ ਅਪਰਾਧ ਲਈ ਉਕਸਾਇਆ ਹੈ।