National
ਰੀਤੀ-ਰਿਵਾਜਾਂ ਨਾਲ ਸ਼ਰਧਾਲੂਆਂ ਲਈ ਬਦਰੀਨਾਥ ਧਾਮ ਦੇ ਖੁਲ੍ਹੇ ਦਰਵਾਜ਼ੇ
BADRINATH TEMPLE: ਬਦਰੀਨਾਥ ਧਾਮ, ਹਿੰਦੂ ਧਰਮ ਦੇ ਚਾਰ ਧਾਮ ਵਿੱਚੋਂ ਇੱਕ ਹੈ, ਜੋ ਕਿ ਭਗਵਾਨ ਵਿਸ਼ਨੂੰ ਦਾ ਮੁੱਖ ਨਿਵਾਸ ਹੈ। ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ ਇੱਕ ਨਰ ਅਤੇ ਨਾਰਾਇਣ ਰਿਸ਼ੀ ਦੀ ਇਹ ਤਪ ਭੁਮੀ ਹੈ।
ਬਦਰੀਨਾਥ ਨੂੰ ਬ੍ਰਹਿਮੰਡ ਦਾ ਅੱਠਵਾਂ ਵੈਕੁੰਠ ਕਿਹਾ ਜਾਂਦਾ ਹੈ, ਇੱਥੇ ਭਗਵਾਨ ਵਿਸ਼ਨੂੰ 6 ਮਹੀਨੇ ਜਾਗਦੇ ਰਹਿੰਦੇ ਹਨ ਅਤੇ 6 ਮਹੀਨੇ ਨੀਂਦ ਦੀ ਅਵਸਥਾ ਵਿੱਚ ਰਹਿੰਦੇ ਹਨ। ਇਸ ਸਾਲ ਬਦਰੀਨਾਥ ਧਾਮ ਯਾਤਰਾ ਬਹੁਤ ਹੀ ਸ਼ੁਭ ਮੌਕੇ ‘ਤੇ ਸ਼ੁਰੂਹੋਈ ਹੈ ਆਓ ਜਾਣਦੇ ਹਾਂ ਬਦਰੀਨਾਥ ਧਾਮ ਦੇ ਖੁੱਲਣ ਦਾ ਸਮਾਂ ਅਤੇ ਇਸ ਨਾਲ ਜੁੜੀ ਜਾਣਕਾਰੀ।
ਹਰ ਸਾਲ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਦਾ ਸਾਰਿਆਂ ਸ਼ਰਧਾਲੂਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ|
6 ਵਜੇ ਸ਼ਰਧਾਲੂਆਂ ਲਈ ਬਦਰੀਨਾਥ ਧਾਮ ਦੇ ਖੁੱਲ੍ਹ ਦਰਵਾਜ਼ੇ ..
ਬਦਰੀਨਾਥ ਧਾਮ ਉਤਰਾਖੰਡ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 6 ਵਜੇ ਵੈਦਿਕ ਜਾਪ ਅਤੇ ਰੀਤੀ-ਰਿਵਾਜਾਂ ਨਾਲ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਇਸ ਪਵਿੱਤਰ ਪਲ ਨੂੰ ਹਜ਼ਾਰਾਂ ਸ਼ਰਧਾਲੂਆਂ ਨੇ ਦੇਖਿਆ। ਇਸ ਤੋਂ ਪਹਿਲਾਂ, ਰਾਜ ਦੇ ਹੋਰ ਤਿੰਨ ਧਾਮ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਦੇ ਦਰਵਾਜ਼ੇ ਪਿਛਲੇ ਸ਼ੁੱਕਰਵਾਰ, ਅਕਸ਼ੈ ਤ੍ਰਿਤੀਆ, 10 ਮਈ ਨੂੰ ਖੁੱਲ੍ਹੇ ਸਨ।
ਰੀਤੀ-ਰਿਵਾਜਾਂ ਨਾਲ ਖੁੱਲ੍ਹੇ ਦਰਵਾਜ਼ੇ
ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਸਵੇਰੇ 4 ਵਜੇ ਬ੍ਰਹਮਾ ਬੇਲਾ ‘ਤੇ ਸ਼ੁਰੂ ਹੋਈ। ਹਲਕੀ ਬਾਰਿਸ਼ ਦੌਰਾਨ ਫੌਜੀ ਬੈਂਡ ਅਤੇ ਢੋਲ ਦੀਆਂ ਸੁਰੀਲੀਆਂ ਧੁਨਾਂ ਅਤੇ ਭਗਵਾਨ ਬਦਰੀ ਵਿਸ਼ਾਲ ਦੀ ਉਸਤਤ ਦੇ ਨਾਲ-ਨਾਲ ਸਥਾਨਕ ਔਰਤਾਂ ਦੇ ਰਵਾਇਤੀ ਸੰਗੀਤ ਅਤੇ ਨਾਚ ਨੇ ਸ਼ਰਧਾਲੂਆਂ ਨੂੰ ਮੋਹ ਲਿਆ।