Delhi
ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਨਵੀਂ ਸੰਸਦ ਵੱਲ ਬੈਰੀਕੇਡ ਪਾਰ ਕਰਨਾ ਚਾਹੁੰਦੇ ਸਨ

ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਨੂੰ ਪੁਲਿਸ ਨੇ ਹਿਰਾਸਤ ‘ਚ, ਨਵੀਂ ਸੰਸਦ ਵੱਲ ਬੈਰੀਕੇਡ ਪਾਰ ਕਰਨਾ ਚਾਹੁੰਦੇ ਸਨ ਜੰਤਰ ਮੰਤਰ ਤੇ ਬੈਠੇ ਪਹਿਲਵਾਨਾਂ ਨੂੰ ਅੱਜ ਤੋਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਨਵੀਂ ਸੰਸਦ ਭਵਨ ਦੇ ਸਾਹਮਣੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪਹਿਲਵਾਨ ਬੈਰੀਕੇਡ ਪਾਰ ਕਰਕੇ ਨਵੀਂ ਪਾਰਲੀਮੈਂਟ ਵੱਲ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਗਰੋਂ ਪੁਲੀਸ ਨੇ ਧਰਨੇ ਵਾਲੀ ਥਾਂ ਜੰਤਰ-ਮੰਤਰ ’ਤੇ ਲੱਗੇ ਟੈਂਟ ਅਤੇ ਕੁਰਸੀਆਂ ਹਟਾ ਦਿੱਤੀਆਂ।
ਮਹਾਪੰਚਾਇਤ ਵਿੱਚ ਹਰਿਆਣਾ, ਯੂਪੀ ਅਤੇ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨ ਹਿੱਸਾ ਲੈਣਗੇ। ਇਸ ਕਾਰਨ ਦਿੱਲੀ ਪੁਲਿਸ ਨੇ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਦਿੱਲੀ ਦੇ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ। ਸਿੰਘੂ ਬਾਰਡਰ ‘ਤੇ ਇੱਕ ਸਕੂਲ ਵਿੱਚ ਆਰਜ਼ੀ ਜੇਲ੍ਹ ਬਣਾ ਦਿੱਤੀ ਗਈ ਹੈ।
ਹਰਿਆਣਾ ਪੁਲਿਸ ਨੇ ਐਤਵਾਰ ਸਵੇਰੇ ਹਿਸਾਰ, ਸੋਨੀਪਤ, ਪਾਣੀਪਤ, ਰੋਹਤਕ, ਜੀਂਦ ਅਤੇ ਅੰਬਾਲਾ ਵਿੱਚ ਖਾਪ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਪੂਨੀਆ ਨੇ ਕਿਹਾ – ਸਾਨੂੰ ਗੋਲੀ ਮਾਰ ਦਿਓ
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ- ਕੀ ਇਹ ਲੋਕਤੰਤਰ ਹੈ, ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਸਾਨੂੰ ਗੋਲੀ ਮਾਰੋ ਪੂਨੀਆ ਨੇ ਕਿਹਾ ਕਿ ਸਾਕਸ਼ੀ ਮਲਿਕ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।