Connect with us

Uncategorized

ਕੋਰੋਨਾ ਕਾਰਨ ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਫਤਰ ਬੰਦ

ਪੰਜਾਬ ਤੇ ਹਰਿਆਣਾ ਹਾਈਕੋਰਟ ‌ਬਾਰ 1 ਸਤੰਬਰ ਤੋਂ 6 ਸਤੰਬਰ 2020 ਤੱਕ ਬੰਦ

Published

on

ਪਟਿਆਲਾ, 02 ਸਤੰਬਰ: ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੇਅਰਮੈਨ ਕਰਮਜੀਤ ਸਿੰਘ ਨੇ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ। ਦਫ਼ਤਰ ਦੇ ਬਾਹਰ ਦਰਵਾਜੇ ਉੱਤੇ ਇਸ ਸਬੰਧੀ ਇੱਕ ਨੋਟਿਸ ਲਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਇੱਕ ਪੱਤਰ ਰਾਹੀਂ ਹਰ ਪੰਜਾਬ ਦੀ ਬਾਰ ਐਸੋਸੀਏਸ਼ਨ ਨੂੰ ਦੱਸਿਆ ਵੀ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ‌ਬਾਰ ਮਿਤੀ 1 ਸਤੰਬਰ ਤੋਂ 6 ਸਤੰਬਰ 2020 ਤੱਕ ਇਸ ਕਰਕੇ ਬੰਦ ਰਹੇਗੀ ਤਾਂ ਕਿ ਕੋਰੋਨਾ ਦੀ ਮਾਰ ਤੋਂ ਬਚ ਸਕਣ, ਕਿਉਂਕਿ ਬਾਰ ਦੇ ਕਈ ਕਰਮਚਾਰੀ ਬਿਮਾਰ ਹਨ। ਇਸ ਲਈ ਇਸ ਸਮੇਂ ਦੌਰਾਨ ਬਾਰ ਕੌਂਸਲ ਦਫ਼ਤਰ ਵਿੱਚ ਕੋਈ ਕੰਮ ਕਾਜ ਨਹੀਂ ਹੋਵੇਗਾ।