National
ਸਮਾਰਟ ਫੋਨ ਵਰਤਦੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਵੇਂ ਫੋਨ ਨੇ ਕੀਤਾ ਨੌਜਵਾਨ ਨੂੰ ਜ਼ਖਮੀ

ਜੇਕਰ ਤੁਹਾਡੇ ਕੋਲ ਵੀ ਸਮਾਰਟ ਫੋਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ. ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਕਈਂ ਜਗਾਵਾਂ ਤੇ ਮੋਬਾਈਲ ਚ ਧਮਾਕਾ ਹੋ ਜਾਂਦਾ, ਜਾਂ ਚਾਰਜਿੰਗ ਦੌਰਾਨ ਜਾਂ ਜ਼ਿਆਦਾ ਗਰਮ ਹੋਣ ਕਾਰਨ। ਮੋਬਾਈਲ ਫਟਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਯੂਪੀ ਦੇ ਅਮਰੋਹਾ ਤੋਂ ਜਿਥੇ ਮੋਬਾਈਲ ਉਤੇ ਗੱਲ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ ਤੇ ਨੌਜਵਾਨ ਜ਼ਖਮੀ ਹੋ ਗਿਆ। ਘਟਨਾ ਨੌਗਾਵਾਂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹਿਜਾਮਪੁਰ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਨੌਜਵਾਨ ਦੇ ਹੱਥ ਉਤੇ ਸੱਟ ਵੱਜੀ ਹੈ। ਹੁਣ ਨੌਜਵਾਨ ਨੇ ਮੋਬਾਈਲ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਨੌਜਵਾਨ ਦਾ ਨਾਮ ਹਿਮਾਂਸ਼ੂ ਹੈ ਅਤੇ ਉਸਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਉਹ ਮੋਬਾਇਲ ‘ਤੇ ਗੱਲ ਕਰ ਰਿਹਾ ਸੀ। ਗੱਲਾਂ ਕਰਦੇ ਹੋਏ ਅਚਾਨਕ ਮੋਬਾਈਲ ‘ਚ ਧਮਾਕਾ ਹੋਇਆ। ਜਿਸ ਕਾਰਨ ਉਸ ਦੀ ਹਥੇਲੀ ‘ਤੇ ਸੱਟ ਲੱਗ ਗਈ। ਉਸਦੇ ਦੱਸਣ ਮੁਤਾਬਿਕ ਚਾਰ ਮਹੀਨੇ ਪਹਿਲਾਂ ਉਸ ਨੇ ਇਹ ਮੋਬਾਈਲ 16 ਹਜ਼ਾਰ ਵਿੱਚ ਖਰੀਦਿਆ ਸੀ, ਤੇ ਬੀਤੇ ਦਿਨੀ ਉਸ ਵਿਚ ਧਮਾਕਾ ਹੋ ਗਿਆ. ਮੋਬਾਈਲ ਦੇ ਅਚਾਨਕ ਫਟਣ ਕਾਰਨ ਉਹ ਦਹਿਸ਼ਤ ਵਿੱਚ ਹੈ ਅਤੇ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਰਿਹਾ ਹੈ।
ਜਾਣਕਾਰੀ ਲਈ ਦੱਸ ਦਈਏ ਮੋਬਾਈਲ ਫਟਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਮੋਬਾਈਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ।