Connect with us

Punjab

ਪਿੰਡ ਚੋਂ ਲੰਘਣ ਤੋਂ ਪਹਿਲਾਂ ਕਟਾਓ ਦੋ ਸੌਂ ਰੁਪਏ ਦੀ ਪਰਚੀ

Published

on

ਪਟਿਆਲਾ ਦੇ ਪਿੰਡ ਮਾੜੂ ਵਿਚ ਗੁੰਡਾ ਟੈਕਸ ਦੀ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰੀ ਟੈਕਸ ਵਸੂਲੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪਿੰਡ ਵਿਚੋਂ ਲੰਘਣ ਵਾਲੇ ਵਾਹਨਾਂ ਤੋਂ ਪਰਚੀ ਲਈ ਜਾ ਰਹੀ ਹੈ। ਜਿਸ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ।

ਵੀਡੀਓ ਵਿੱਚ ਸਾਫ ਸੁਣਿਆ ਜਾ ਸਕਦਾ ਹੈ ਕਿ ਕਾਰ ਵਾਲੇ ਤੋਂ ਇੱਕ ਵਿਅਕਤੀ ਕਹਿ ਰਿਹਾ ਹੈ ਕਿ…ਪਿੰਡ ਵਿਚੋਂ ਲੰਘਣਾ ਹੈ ਤਾਂ ਜੇਬ ਕਰੋ ਖਾਲੀ…ਲਿਆਓ ਜੀ 200 ਦੀ ਪਰਚੀ, ਦਾ ਕਹਿ ਕੇ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸ ਦੇਈਏ ਕਿ ਸ਼ੰਭੂ ਬਾਰਡਰ ‘ਤੇ ਬੰਦ ਹੋਣ ਕਾਰਨ ਪਿੰਡਾਂ ਵਿਚੋਂ ਟਰੈਫਿਕ ਲੰਘ ਰਹੀ ਹੈ, ਜਿਸ ਦੀ ਜਬਰੀ ਵਸੂਲੀ ਕੀਤੀ ਜਾ ਰਹੀ ਹੈ।

ਪੁਲਸ ਦੇ ਧਿਆਨ ਵਿਚ ਆਉਣ ਮਗਰੋਂ ਕਾਰਵਾਈ ਕਰਨ ਤੋਂ ਬਾਅਦ ਸਰਪੰਚ ਸਣੇ 3 ਲੋਕਾਂ ‘ਤੇ ਉਗਰਾਹੀ ਦਾ ਪਰਚਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਪਟਿਆਲਾ ਨਾਨਕ ਸਿੰਘ ਦਾ ਕਹਿਣਾ ਹੈ ਕਿ ਜਬਰੀ ਟੈਕਸ ਵਸੂਲੀ ਦਾ ਮਾਮਲਾ ਧਿਆਨ ਵਿਚ ਆਉਣ ਮਗਰੋਂ ਜਾਂਚ ਕਰਕੇ ਸਰਪੰਚ ਸਣੇ 3 ਲੋਕਾਂ ‘ਤੇ ਉਗਰਾਹੀ ਦਾ ਪਰਚਾ ਦਰਜ ਕੀਤਾ ਗਿਆ ਹੈ। ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਦੋਬਾਰਾ ਇੰਝ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ।