Punjab
ਭਦੌੜ ਪੁਲਸ ਨੇ ਮੋਗਾ ਦੇ 11 ਨੋਜਵਾਨਾਂ ਨੂੰ ਤੇਜਧਾਰ ਤਿੱਖੇ ਹਥਿਆਰਾਂ ਨਾਲ ਕੀਤਾ ਕਾਬੂ

19ਦਸੰਬਰ 2023: ਭਦੌੜ ਪੁਲਸ ਨੇ ਚੁਸਤੀ ਫੁਰਤੀ ਵਰਤਦਿਆਂ ਮੋਕੇ ਸਿਵਲ ਹਸਪਤਾਲ ਭਦੌੜ ਪਹੁੰਚ 11 ਨੋਜਵਾਨਾਂ ਨੂੰ ਤੇਜਧਾਰ ਤਿੱਖੇ ਹਥਿਆਰਾਂ, ਡਾਂਗਾਂ ਸੋਟਿਆਂ ਸਮੇਤ ਕਾਬੂ ਕੀਤਾ। ਕਾਬੂ ਆਏ ਸਾਰੇ ਨੋਜਵਾਨਾਂ ਦੀ 19 ਤੋਂ 24 ਸਾਲ ਦੀ ਉਮਰ ਹੈ ਤੇ ਸਾਰੇ ਮੋਗਾ ਜਿਲ੍ਹੇ ਦੇ ਪਿੰਡ ਦੌਧਰ ਦੇ ਵਾਸੀ ਹਨ|
ਐਸ ਐੱਚ ਓ ਭਦੌੜ ਜਗਦੇਵ ਸਿੰਘ ਨੇ ਦੱਸਿਆ ਕਿ ਦੌਧਰ ਦੇ ਇੱਕ ਨੋਜਵਾਨ ਦੀ ਕਿਸੀ ਕੁੜੀ ਨਾਲ ਗੱਲਬਾਤ ਸੀ ਤੇ ਕੁੜੀ ਦੇ ਮਗਰ ਭਦੌੜ ਆਇਆ ਤਾਂ ਕੁੜੀ ਦੇ ਚਾਚੇ ਤਾਏ ਦੇ ਮੁੰਡਿਆਂ ਨੇ ਉਸ ਦਾ ਕੁਟਾਪਾ ਜਖ਼ਮੀ ਹਾਲਤ ਚ ਛੱਡ ਫਰਾਰ ਹੋ ਗਏ, ਜਿਸ ਨੂੰ ਪੁਲਸ ਨੇ ਭਦੌੜ ਹਸਪਤਾਲ ਦਾਖ਼ਲ ਕਰਵਾਇਆ ਸੀ ਤੇ ਜੇਰੇ ਇਲਾਜ ਉਸ ਨੋਜਵਾਨ ਨੇ ਆਪਣੇ ਪਿੰਡ ਤੋਂ ਦਰਜਨ ਭਰ ਦੇ ਕਰੀਬ ਨੋਜਵਾਨ ਸੱਦ ਲਏ ਤੇ ਜੋ ਡਾਂਗਾ, ਤਲਵਾਰਾਂ, ਖੰਡਿਆਂ ਆਦਿ ਮਾਰੂ ਤਿੱਖੇ ਤੇਜਧਾਰ ਹਥਿਆਰਾਂ ਨਾਲ ਭਦੌੜ ਆਏ ਤੇ ਜਖ਼ਮੀ ਦੋਸਤ ਤੋਂ ਕੁੱਟਮਾਰ ਕਰਨ ਵਾਲਿਆਂ ਦਾ ਪਤਾ ਪੁੱਛਣ ਲੱਗੇ ਤਾਂ ਜੋ ਉਹਨਾਂ ਤੇ ਹਮਲਾ ਕੀਤਾ ਜਾ ਸਕੇ, ਮੌਕੇ ਤੇ ਕਿਸੇ ਨੇ ਭਦੌੜ ਪੁਲਸ ਨੂੰ ਇਤਲਾਹ ਦਿੱਤੀ ਤਾਂ ਭਦੌੜ ਪੁਲਸ ਨੇ ਹਸਪਤਾਲ ਨੂੰ ਘੇਰਾ ਪਾ ਸਾਰਿਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਤੇ ਭਲਕੇ ਪੇਸ਼ ਕੀਤਾ ਜਾਵੇਗਾ