Uncategorized
ਇਮਤਿਹਾਨਾਂ ‘ਚ ਧਾਰਮਿਕ ਚਿੰਨ੍ਹ ਪਹਿਨਣ ਦੀ ਪਾਬੰਦੀ ਦਾ ਬੀਬੀ ਜਗੀਰ ਕੌਰ ਨੇ ਕੀਤਾ ਸਖਤ ਵਿਰੋਧ
ਅੰਮ੍ਰਿਤਸਰ : ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਇਮਤਿਹਾਨਾਂ ਵਿਚ ਸਿਖਾ ਦੇ ਧਾਰਮਿਕ ਚਿੰਨਾ ਅਤੇ ਕੰਕਾਰਾ ਤੇ ਪਾਬੰਦੀ ਦੇ ਵਿਰੋਧ ਸੰਬਧੀ ਸ੍ਰੋਮਣੀ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੌ ਹਰਿਆਣਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਸੰਵਿਧਾਨ ਅਤੇ ਧਰਮ ਚਿੰਨਾ ਦੌਵਾ ਦੀ ਅਣਦੇਖੀ ਕਰ ਰਹੀ ਹੈ ਅਤੇ ਸਿਖਾ ਦੇ ਕਕਾਰਾਂ ਦੇ ਅਪਮਾਨ ਕਰਨ ਤੌ ਹਰਿਆਣਾ ਸਰਕਾਰ ਨੂੰ ਬਾਜ ਆਉਣ ਲਈ ਕਿਹਾ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿਖਾ ਦਾ ਇਤਿਹਾਸ ਬਹੁਤ ਹੀ ਸਾਨਾ ਭਰਿਆ ਇਤਿਹਾਸ ਹੈ ਜਿਸ ਵਿਚ ਸਿਖ ਚਿੰਨਾ ਅਤੇ ਕੰਕਾਰਾ ਦਾ ਬਹੁਤ ਹੀ ਮਹਤਵ ਹੈ ਜੋ ਕਿ ਗੁਰੂ ਸਾਹਿਬਾਨ ਵਲੌ ਸਿਖ ਧਾਰਨ ਕਰਵਾਏ ਗਏ ਅਤੇ ਇਹਨਾ ਨੂੰ ਪਹਿਣ ਸਿਖਾ ਨੇ ਕਈ ਜੰਗਾਂ ਬਹਾਦਰੀ ਨਾਲ ਲੜੀਆਂ ਅਤੇ ਅਜ ਸਾਡੇ ਆਪਣੇ ਹੀ ਦੇਸ਼ ਵਿਚ ਸਾਡੀਆਂ ਹੀ ਸਰਕਾਰਾਂ ਸਾਨੂੰ ਇਹਨਾ ਕਕਾਰਾਂ ਨੂੰ ਉਤਾਰ ਕੇ ਪ੍ਰੀਖਿਆ ਵਿਚ ਆਉਣ ਦੇ ਆਦੇਸ਼ ਜਾਰੀ ਕਰ ਸਾਡੀ ਸੰਵਿਧਾਨਿਕ ਅਜਾਦੀ ਨੂੰ ਖੋਹਣ ਵਾਲਾ ਕਾਰਾ ਕਰ ਰਹੀਆ ਹਨ ਜਿਸਦੀ ਅਸੀਂ ਤਿੱਖੇ ਸੰਬਦਾ ਵਿਚ ਨਿਖੇਧੀ ਕਰਦੇ ਹਾ ਅਤੇ ਹਰਿਆਣਾ ਸਰਕਾਰ ਨੂੰ ਇਹ ਤਾੜਨਾ ਕਰਦੇ ਹਾ ਕਿ ਉਹ ਇਸ ਹਰਕਤਾਂ ਤੌ ਬਾਜ ਆਉਣ ਕਿਉਂ ਕਿ ਇਹਨਾ ਆਦੇਸ਼ਾਂ ਨਾਲ ਸਿਖ ਕੌਮ ਦੇ ਹਿਰਦੇ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਂਗਾ।